ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿਥੇ ਕਿ ਵਿਆਹ ਦੇ ਨਾਮ ਤੇ ਲੋਕਾਂ ਨਾਲ ਧੋਖਾਧੜੀ ਹੋ ਰਹੀ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇਕ ਵਿਅਕਤੀ ਨੇ ਆਨਲਾਈਨ ਵੈੱਬਸਾਈਟ ਉਤੇ ਇਕ ਲੜਕੀ ਨੂੰ ਪਸੰਦ ਕੀਤਾ ਅਤੇ ਉਸ ਤੋਂ ਬਾਅਦ ਉਸ ਨਾਲ ਵਿਆਹ ਰਚਾ ਲਿਆ।ਪਰ ਬਾਅਦ ਵਿੱਚ ਜਦੋਂ ਉਸ ਲੜਕੀ ਦੀ ਅਸਲੀਅਤ ਉਸ ਦੇ ਸਾਹਮਣੇ ਆਈ ਤਾਂ ਉਸ ਦੇ ਹੋਸ਼ ਉੱਡ ਗਏ।ਦੱਸ ਦਈਏ ਕਿ ਪੀਡ਼ਤ ਵਿਅਕਤੀ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਸੋਨੀਆ ਦੇ ਪਹਿਲਾਂ ਵੀ ਤਿੰਨ ਚਾਰ ਵਿਆਹ ਹੋ ਚੁੱਕੇ ਹਨ ਅਤੇ ਉਸ ਦਾ ਕਿਸੇ ਕੋਲੋਂ ਵੀ ਕੋਈ ਤਲਾਕ ਨਹੀਂ ਹੋਇਆ ਅਤੇ ਹਰ ਵਾਰ ਉਹ ਪੰਜ ਛੇ ਮਹੀਨੇ ਆਪਣੇ ਪਤੀ ਕੋਲ ਰਹਿ ਕੇ ਆਉਂਦੀ ਹੈ
ਅਤੇ ਬਹੁਤ ਸਾਰਾ ਪੈਸਾ ਹੜੱਪ ਕੇ ਅੱਗੇ ਵਿਆਹ ਕਰਵਾ ਲੈਂਦੀ ਹੈ।ਇਸੇ ਤਰੀਕੇ ਨਾਲ ਉਸ ਨਾਲ ਵੀ ਉਸ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਉਸ ਨੇ ਦੱਸਿਆ ਕਿ ਉਸਦੀ ਇੱਕ ਧੀ ਵੀ ਹੈ ਜਿਸ ਨੂੰ ਕਿ ਉਸ ਦੀ ਪਤਨੀ ਸੋਨੀਆ ਬਹੁਤ ਸਾਦਾ ਕੁੱਟਦੀ ਮਾਰਦੀ ਸੀ।ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਸੋਨਾ ਅਤੇ ਨਗਦੀ ਦੀ ਚੋਰੀ ਵੀ ਹੋਈ। ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਹੌਲੀ ਹੌਲੀ ਆਪਣੀ ਪਤਨੀ ਉੱਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਸ ਸਟੇਸ਼ਨ ਵਿਚ ਵੀ ਦਰਜ ਕਰਵਾਈ ਸੀ।ਜਦੋਂ ਪੁਲੀਸ ਮੁਲਾਜ਼ਮਾਂ ਵੱਲੋਂ ਸੋਨੀਆ ਬਾਰੇ ਤਹਿਕੀਕਾਤ ਕੀਤੀ ਗਈ ਤਾਂ
ਇਹ ਮਾਮਲਾ ਸਾਹਮਣੇ ਆਇਆ ਕਿ ਸੋਨੀਆ ਨਾਮ ਦੀ ਇਹ ਔਰਤ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਠੱਗ ਚੁੱਕੀ ਹੈ।ਪੀਡ਼ਤ ਰਵੀ ਕੁਮਾਰ ਦਾ ਕਹਿਣਾ ਹੈ ਕਿ ਸੋਨੀਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਨਾਲ ਧੋਖਾ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵੱਲੋਂ ਸੋਨੀਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੋਨੀਆ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੋ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਥੇ ਕਿ ਪੈਸਾ ਕਮਾਉਣ ਲਈ ਅੱਜਕੱਲ੍ਹ ਲੋਕਾਂ ਵੱਲੋਂ ਨਵੇਂ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਹਨ।ਇਸ ਲਈ ਲੋਕਾਂ ਨੂੰ ਚੁਕੰਨਾ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਨਾਲ ਅਜਿਹੀ ਘਟਨਾ ਨਾ ਵਾਪਰ ਸਕੇ।