ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਆਹੁਤਾ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆ-ਤ-ਮ-ਹੱ-ਤਿ-ਆ ਕਰ ਲਈ।ਜਾਣਕਾਰੀ ਮੁਤਾਬਕ ਮ੍ਰਿਤਕ ਗਗਨਦੀਪ ਕੌਰ ਵਿਰਕ ਖੁਰਦ ਪਿੰਡ ਦੀ ਰਹਿਣ ਵਾਲੀ ਸੀ ਅਤੇ ਤਿੰਨ ਮਹੀਨੇ ਪਹਿਲਾਂ ਉਸਦਾ ਵਿਆਹ ਗੁਰਪ੍ਰੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨਾਲ ਹੋਇਆ ਸੀ ਮ੍ਰਿਤਕ ਗਗਨਦੀਪ ਕੌਰ ਦੇ ਭਰਾ ਦਾ ਦੱਸਣਾ ਹੈ ਕਿ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਕੁਝ ਹੀ ਦਿਨਾਂ ਬਾਅਦ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਲਗਾਤਾਰ ਦਾਜ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਕਈ ਵਾਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਕੁੱ-ਟ-ਮਾ-ਰ ਵੀ ਕੀਤੀ ਗਈ ਇੱਕ ਵਾਰ ਲੜਕੀ ਦੇ ਪਤੀ ਵੱਲੋਂ ਉਸ ਨੂੰ ਉਸ ਦੇ ਪੇਕੇ ਪਿੰਡ ਛੱਡ ਦਿੱਤਾ ਗਿਆ ਸੀ।ਪਰ ਬਾਅਦ ਵਿਚ ਰਾਜ਼ੀਨਾਮਾ ਹੋਇਆ,ਜਿਸ ਤੋਂ ਬਾਅਦ ਕੇ ਗਗਨਦੀਪ ਕੌਰ ਨੂੰ ਦੁਬਾਰਾ ਤੋਂ ਉਸ ਦੇ ਸਹੁਰੇ ਪਿੰਡ ਭੇਜ ਦਿੱਤਾ ਗਿਆ ਸੀ।ਪਰ ਹੁਣ ਉਨ੍ਹਾਂ ਨੂੰ ਖ਼ਬਰ ਇਹ ਮਿਲੀ ਹੈ ਕਿ ਗਗਨਦੀਪ ਕੌਰ ਨੇ ਸ-ਲ-ਫ਼ਾ-ਸ ਦੀਆਂ ਗੋਲੀਆਂ ਖਾ ਲਈਆਂ ਹਨ।
ਜਿਸ ਕਾਰਨ ਕੇ ਉਸ ਦੀ ਮੌਤ ਹੋ ਗਈ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਫ਼ੋਨ ਵਿੱਚੋਂ ਉਨ੍ਹਾਂ ਨੂੰ ਇਕ ਵ੍ਹੱਟਸਐਪ ਵੁਆਇਸ ਮੈਸੇਜ ਮਿਲਿਆ ਹੈ,ਜਿਸ ਵਿੱਚ ਗਗਨਦੀਪ ਕੌਰ ਨੇ ਕਿਹਾ ਹੈ ਕਿ ਉਸ ਨੂੰ ਸ-ਲ-ਫਾ-ਸ ਦੀਆਂ ਗੋਲੀਆਂ ਦੇ ਦਿੱਤੀਆਂ ਹਨ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਗਨਦੀਪ ਕੌਰ ਨੇ ਆ-ਤ-ਮ-ਹੱ-ਤਿ-ਆ ਨਹੀਂ ਬਲਕਿ ਉਸ ਦਾ ਕ-ਤ-ਲ ਕੀਤਾ ਗਿਆ ਹੈ।ਸੋ ਹੁਣ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਸਹੁਰੇ ਪਰਿਵਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ।ਪੁਲਿਸ ਮੁਲਾਜ਼ਮਾਂ ਨੇ ਲੜਕੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਅਤੇ ਲੜਕੀ ਦੇ ਪਤੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਸੱਸ ਅਤੇ ਉਹਦੀਆਂ ਦੋ ਨਣਦਾਂ ਵੀ ਇਸ ਕਤਲ ਵਿੱਚ ਗੁਨਾਹਗਾਰ ਹਨ ਇਸ ਲਈ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।