ਕੈਨੇਡਾ ਦੇ ਇਸ ਕਾਲੇ ਵਿਅਕਤੀ ਨੇ ਪੰਜਾਬੀ ਦੇ ਕੱਢ ਦਿੱਤੇ ਚਿੱਬ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿਚ ਕੇ ਇੱਕ ਵਿਦੇਸ਼ੀ ਵਿਅਕਤੀ ਵੱਲੋਂ ਪੰਜਾਬੀ ਬੋਲੀ ਜਾ ਰਹੀ ਹੈ।ਦੇਖਣ ਨੂੰ ਇਹ ਵਿਅਕਤੀ ਅਫ਼ਰੀਕੀ ਲੱਗਦਾ ਹੈ ਕਿਉਂਕਿ ਉਸ ਦਾ ਰੰਗ ਕਾਫ਼ੀ ਕਾਲਾ ਹੈ।ਇਸ ਲਈ ਕੁਝ ਪੰਜਾਬੀ ਮੁੰਡਿਆਂ ਵੱਲੋਂ ਉਸ ਨੂੰ ਇਹ ਸਿਖਾ ਦਿੱਤਾ ਗਿਆ ਕਿ ਉਹ ਪੰਜਾਬੀ ਵਿਚ ਕਹੇ ਕਿ ਉਸ ਦਾ ਨਾਮ ਕਾਲਾ ਬਾਈ ਹੈ।ਇਸੇ ਲਈ ਇਹ ਵਿਅਕਤੀ ਵੀਡੀਓ ਵਿੱਚ ਪੰਜਾਬੀ ਬੋਲਦਾ ਹੈ ਅਤੇ ਕਹਿੰਦਾ ਹੈ ਕਿ ਉਸ ਦਾ ਨਾਮ ਹੈ ਕਾਲਾ ਬਾਈ।ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ ਅਤੇ ਲਗਾਤਾਰ ਲੋਕਾਂ ਵੱਲੋਂ ਇਸ ਵਿਅਕਤੀ ਦੀ ਤਾਰੀਫ਼ ਕੀਤੀ ਜਾ ਰਹੀ ਹੈ

ਅਤੇ ਪੰਜਾਬੀ ਬੋਲੀ ਉੱਤੇ ਮਾਣ ਵੀ ਜਤਾਇਆ ਜਾ ਰਿਹਾ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਅੱਜਕੱਲ੍ਹ ਆਪਣੇ ਹੀ ਲੋਕ ਪੰਜਾਬੀ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ,ਬਹੁਤ ਸਾਰੇ ਲੋਕ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ।ਪਰ ਉੱਥੇ ਹੀ ਵਿਦੇਸ਼ੀ ਲੋਕ ਅੱਜਕੱਲ੍ਹ ਪੰਜਾਬੀ ਸਿੱਖਣ ਦੇ ਚਾਹਵਾਨ ਹਨ।ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਵਾਇਰਲ ਹੁੰਦੀਆਂ ਹਨ ਜਿੱਥੇ ਕਿ ਵਿਦੇਸ਼ੀ ਲੋਕ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹ ਪੰਜਾਬੀ ਬੋਲੀ ਦਾ ਸਤਿਕਾਰ ਕਰਦੇ ਹਨ।ਸੋ ਇਸ ਲਈ ਪੰਜਾਬੀ ਲੋਕਾਂ ਨੂੰ ਇਹ ਸਬਕ ਲੈ ਲੈਣਾ ਚਾਹੀਦਾ ਹੈ

ਕਿ ਉਨ੍ਹਾਂ ਦੀ ਪੰਜਾਬੀ ਬੋਲੀ ਬਹੁਤ ਹੀ ਮਾਣਯੋਗ ਹੈ ਅਤੇ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।ਅੱਜਕੱਲ੍ਹ ਸਰਕਾਰਾਂ ਦੀ ਪੰਜਾਬੀ ਬੋਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।ਪਿਛਲੇ ਦਿਨੀਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਇਹ ਖ਼ਬਰ ਆਈ ਸੀ ਕਿ ਸੀ ਬੀ ਐਸ ਈ ਬੋਰਡ ਦੁਬਾਰਾ ਪੰਜਾਬੀ ਵਿਸ਼ੇ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਵਿੱਚੋਂ ਔਸਤ ਅੰਕ ਹੀ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਹੋਏ ਕੁੱਲ ਅੰਕਾਂ ਵਿੱਚ ਜੋੜੇ ਜਾਣਗੇ। ਇਸ ਤੋਂ ਇਲਾਵਾ ਹਿੰਦੀ ਵਿਸ਼ੇ ਵਿੱਚ ਪ੍ਰਾਪਤ ਕੀਤੇ ਅੰਕ ਪੂਰੇ ਦੇ ਪੂਰੇ ਜੋੜੇ ਜਾਣਗੇ। ਸੋ ਇੱਥੋਂ ਪਤਾ ਲੱਗਦਾ ਹੈ

ਕਿ ਅੱਜਕੱਲ੍ਹ ਸਰਕਾਰਾਂ ਵੀ ਪੰਜਾਬੀ ਬੋਲੀ ਦੀਆਂ ਵੈਰੀ ਬਣ ਰਹੀਆਂ ਹਨ।ਸੋ ਜੇਕਰ ਅਸੀਂ ਆਪਣੀ ਪੰਜਾਬੀ ਬੋਲੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕਦੇ ਵੀ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ।

Leave a Reply

Your email address will not be published. Required fields are marked *