ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਇਸ ਤੋਂ ਇਲਾਵਾ ਹੁਣ ਝੋਨੇ ਦਾ ਸੀਜ਼ਨ ਹੈ,ਜਿਸ ਕਾਰਨ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਵਧ ਚੁੱਕੀਆਂ ਹਨ ਕਿਉਂਕਿ ਖੇਤਾਂ ਵਿੱਚ ਝੋਨਾ ਲਗਾਉਣ ਲਈ ਉਨ੍ਹਾਂ ਦੀ ਜ਼ਰੂਰਤ ਹੁਣ ਖੇਤਾਂ ਵਿੱਚ ਵੀ ਹੈ।ਪਰ ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਕੁਝ ਲੋਕ ਸਮਝ ਰਹੇ ਹਨ ਕਿ ਜੇਕਰ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜਿਹੜੇ ਲੋਕ ਪੰਜਾਬ ਬਚਾਉਣਾ ਉਨ੍ਹਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ।ਭਾਵ ਕਿ ਜਿਹੜੇ ਕੰਮ ਦਿੱਲੀ ਬੈਠੇ ਹੋਏ
ਕਿਸਾਨਾਂ ਦੇ ਹਨ ਉਹ ਪੰਜਾਬ ਦੇ ਲੋਕਾਂ ਨੂੰ ਕਰਨੇ ਚਾਹੀਦੇ ਹਨ।ਇਸੇ ਤਰੀਕੇ ਨਾਲ ਮੋਗਾ ਤੋਂ ਪਰਪੀਤ ਬਰਾੜ ਨਾਂ ਦੀ ਇਕ ਮਹਿਲਾ ਆਪਣੇ ਗਵਾਂਢੀਆਂ ਦੇ ਖੇਤ ਵਿੱਚ ਝੋਨਾ ਲਗਾ ਰਹੀ ਹੈ ਦੱਸ ਦੇਈਏ ਕਿ ਇਹ ਮਹਿਲਾ ਪੇਸ਼ੇ ਤੋਂ ਵਕੀਲ ਹੈ ਅਤੇ ਇਸ ਕੋਲ ਕਰੀਬ ਪੰਦਰਾਂ ਡਿਗਰੀਆਂ ਹਨ।ਇਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਗਵਾਂਢੀ ਕਿਸਾਨੀ ਅੰਦੋਲਨ ਵਿਚ ਗਏ ਹੋਏ ਹਨ, ਜਿਸ ਕਾਰਨ ਕੇ ਉਨ੍ਹਾਂ ਦੇ ਖੇਤਾਂ ਵਿੱਚ ਝੋਨਾ ਲਗਾਉਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਕਾਰਨ ਇਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਉਹ ਆਪਣੇ ਕਿਸਾਨ ਵੀਰਾਂ ਦੀ ਮਦਦ ਕਰ ਸਕੇ।
ਸੋ ਇਸ ਤੋਂ ਇਲਾਵਾ ਇਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਕਿ ਜੇਕਰ ਕਿਸੇ ਕਿਸਾਨ ਨੂੰ ਝੋਨਾ ਲਗਵਾਉਣ ਵਿਚ ਉਨ੍ਹਾਂ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ ਲੋਕ ਉਨ੍ਹਾਂ ਦੀ ਮਦਦ ਜ਼ਰੂਰ ਕਰਨ, ਕਿਉਂਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਕਿਸਾਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੇਖੀਆਂ ਹਨ।ਇਸ ਤੋਂ ਇਲਾਵਾ ਅੱਜ ਕੱਲ੍ਹ ਉਨ੍ਹਾਂ ਨੂੰ ਆਪਣੇ ਖੇਤਾਂ ਦੀ ਚਿੰਤਾ ਸਤਾ ਰਹੀ ਹੈ।ਸੋ ਜੇਕਰ ਪੰਜਾਬ ਵਿੱਚ ਬੈਠੇ ਹੋਏ ਲੋਕ ਕਿਸਾਨਾਂ ਦੀ ਮਦਦ ਕਰਨ ਤਾਂ ਉਨ੍ਹਾਂ ਦੀ ਚਿੰਤਾ ਘੱਟ ਸਕਦੀ ਹੈ।
ਇਸ ਤੋਂ ਇਲਾਵਾ ਜੇਕਰ ਕਿਸਾਨ ਲਗਾਤਾਰ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਰਹਿਣਗੇ ਤਾਂ ਇੱਕ ਨਾ ਇੱਕ ਦਿਨ ਕੇਂਦਰ ਸਰਕਾਰ ਜ਼ਰੂਰ ਚੁੱਕੇਗੀ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ।