ਤਰਸ ਦੇ ਆਧਾਰ ਤੇ ਮਿਲੀਆਂ ਨੌਕਰੀਆਂ ਲਈ ਜਗਦੀਪ ਸਿੰਘ ਥਲੀ ਅਤੇ ਉਸਦੇ ਸਾਥੀ ਵੱਲੋਂ ਕੀਤਾ ਗਿਆ ਇਹ ਹਾਸੇ ਭਰਪੂਰ ਇੰਟਰਵਿਊ

Uncategorized

ਪੰਜਾਬੀ ਲੋਕ ਚੈਨਲ ਦੇ ਮਸ਼ਹੂਰ ਪੱਤਰਕਾਰ ਜਗਦੀਪ ਸਿੰਘ ਥਲੀ ਅਕਸਰ ਹੀ ਪੰਜਾਬ ਦੇ ਮੁੱਦਿਆਂ ਉੱਤੇ ਗੰਭੀਰਤਾ ਨਾਲ ਗੱਲਬਾਤ ਕਰਦੇ ਹਨ ਅਤੇ ਅੱਜ ਕੱਲ੍ਹ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਬਹੁਤ ਹੀ ਜ਼ਿਆਦਾ ਸਿਖਰਾਂ ਉਤੇ ਜਾ ਚੁੱਕਿਆ ਹੈ।ਪਰ ਫਿਰ ਵੀ ਕੈਪਟਨ ਸਰਕਾਰ ਵੱਲੋਂ ਕੁਝ ਗਲਤ ਫੈਸਲੇ ਲਏ ਜਾ ਰਹੇ ਹਨ,ਜਿਸ ਕਾਰਨ ਕੇ ਉਨ੍ਹਾਂ ਦਾ ਪੰਜਾਬ ਵਿੱਚ ਸਖ਼ਤ ਵਿਰੋਧ ਵੀ ਹੋ ਰਿਹਾ ਹੈ। ਇਸੇ ਲਈ ਜਗਦੀਪ ਸਿੰਘ ਥਲੀ ਵਲੋਂ ਆਪਣੇ ਇਕ ਸਾਥੀ ਨਾਲ ਮਿਲ ਕੇ ਇਕ ਇੰਟਰਵਿਊ ਪਹਿਲਾਂ ਤਾਂ ਹਾਸੀ ਮਜ਼ਾਕ ਵਿਚ ਸ਼ੁਰੂ ਕੀਤੀ ਗਈ,ਪਰ ਬਾਅਦ ਵਿਚ ਜੋ ਇਸ ਇੰਟਰਵਿਊ ਵਿਚ ਗੱਲਾ ਉਠਾਈਆਂ ਗਈਆਂ,ਜੋ ਪੰਜਾਬ ਦੀ ਅਸਲ ਸੱਚਾਈ ਨੂੰ ਬਿਆਨ ਕਰਦੀਆਂ ਹਨ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰੁੱਸੇ ਹੋਏ

ਵਿਧਾਇਕਾਂ ਨੂੰ ਬਣਾਉਣ ਵਾਸਤੇ ਇਹ ਅੈਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਡੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਜਾਵੇਗਾ।ਸੋ ਇੱਥੇ ਜਗਦੀਪ ਸਿੰਘ ਥਲੀ ਅਤੇ ਉਨ੍ਹਾਂ ਦੇ ਸਾਥੀ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਲੋਕਾਂ ਉੱਤੇ ਤਰਸ ਕੀਤਾ ਜਾ ਰਿਹਾ ਹੈ ਜੋ ਕਿ ਪਹਿਲਾਂ ਤੋਂ ਹੀ ਕਰੋੜਪਤੀ ਹਨ ਅਤੇ ਮਹਿਲਾਂ ਵਿੱਚ ਰਹਿੰਦੇ ਹਨ।ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਲੋਕਾਂ ਦੇ ਕੱਚੇ ਘਰ ਨਹੀਂ ਦਿਖਾਈ ਦੇ ਰਹੇ ਜਿਨ੍ਹਾਂ ਦੇ ਪਰਿਵਾਰਕ ਮੈਬਰਾਂ ਨੇ ਕਾਰਗਿਲ ਦੀਆਂ ਲੜਾਈਆਂ ਵਿੱਚ ਸ਼ਹੀਦੀਆਂ ਪਾਈਆਂ ਹਨ

।ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਲੋਕ ਦਿਖਾਈ ਨਹੀਂ ਦੇ ਰਹੇ ਜਿਨ੍ਹਾਂ ਨੇ ਆਪਣੇ ਜ਼ਮੀਨਾਂ ਜਾਇਦਾਦਾਂ ਨੂੰ ਗਿਰਵੀ ਰੱਖ ਕੇ ਆਪਣੇ ਬੱਚਿਆਂ ਨੂੰ ਡਿਗਰੀਆਂ ਕਰਵਾਈਆਂ,ਪਰ ਬਾਅਦ ਵਿਚ ਅੱਜਕੱਲ੍ਹ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ।ਸੋ ਲਗਾਤਾਰ ਕੈਪਟਨ ਸਰਕਾਰ ਵੱਲੋਂ ਲਾਏ ਗਏ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਕ ਪਾਸੇ ਪੰਜਾਬ ਵਿੱਚ ਬੇਰੁਜ਼ਗਾਰੀ ਵਧਦੀ ਜਾ ਰਹੀ ਹੈ।ਦੂਜੇ

ਪਾਸੇ ਕੈਪਟਨ ਸਰਕਾਰ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕੇ।

Leave a Reply

Your email address will not be published. Required fields are marked *