ਦੋ ਨਿੱਕੇ ਬੱਚਿਆਂ ਦੇ ਨਾਲ ਖੰਡਰ ਚ ਜੀਵਨ ਬਤੀਤ ਕਰ ਰਿਹਾ ਹੈ ਇਹ ਬਜ਼ੁਰਗ ਜੋੜਾ

Uncategorized

ਇਸ ਸਮਾਜ ਵਿੱਚ ਦੁਖੀ ਤੋਂ ਦੁਖੀ ਲੋਕ ਬੈਠੇ ਹੋਏ ਹਨ ਜਿਨ੍ਹਾਂ ਦੇ ਹਾਲਾਤ ਦੇਖ ਕੇ ਦੋ ਵਕਤ ਦੀ ਰੋਟੀ ਖਾਣ ਵਾਲਿਆਂ ਨੂੰ ਅਤੇ ਪੱਕੀ ਛੱਤ ਹੇਠਾਂ ਰਹਿਣ ਵਾਲਿਆਂ ਨੂੰ ਆਪਣੀਆਂ ਮੁਸ਼ਕਿਲਾਂ ਇਨ੍ਹਾਂ ਦੀਆਂ ਮੁਸ਼ਕਲਾਂ ਦੇ ਸਾਹਮਣੇ ਸਿੱਖੀਆਂ ਲੱਗਣਗੀਆਂ।ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਜੁੜਦੀ ਹੈ ਅਤੇ ਉਨ੍ਹਾਂ ਦੇ ਸਿਰ ਉੱਤੇ ਛੱਤ ਨਹੀਂ ਹੈ।ਅਜਿਹੇ ਲੋਕ ਅਕਸਰ ਹੀ ਆਪਣਾ ਸਿਰ ਢਕਣ ਵਾਸਤੇ ਕੁਝ ਅਜਿਹੇ ਪ੍ਰਬੰਧ ਕਰਦੇ ਹਨ,ਜਿਨ੍ਹਾਂ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ। ਇਸੇ ਤਰੀਕੇ ਨਾਲ ਇਕ ਬਜ਼ੁਰਗ ਜੋੜਾ ਦੋ ਛੋਟੇ ਛੋਟੇ ਬੱਚਿਆਂ ਨਾਲ ਆਪਣੇ ਘਰ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਹੀ ਖ਼ਰਾਬ ਹਨ।

ਭਾਵ ਕਿ ਇਨ੍ਹਾਂ ਦੇ ਘਰ ਦੀ ਛੱਤ ਉੱਤੇ ਕੋਈ ਵੀ ਇੱਟ ਵਾਲਾ ਨਹੀਂ ਪਾੲਿਅਾ ਹੋੲਿਅਾ।ਜਿਸ ਕਾਰਨ ਇਨ੍ਹਾਂ ਨੇ ਕੁਝ ਟੁੱਟੀਆਂ ਫੁੱਟੀਆਂ ਚਾਦਰਾਂ ਜਾਂ ਫਿਰ ਤਰਪਾਲਾਂ ਪਾ ਕੇ ਆਪਣੇ ਸਿਰ ਨੂੰ ਢਕਣ ਦੀ ਕੋਸ਼ਿਸ਼ ਕੀਤੀ ਹੋਈ ਹੈ।ਇਸ ਤੋਂ ਇਲਾਵਾ ਇਸ ਘਰ ਵਿੱਚ ਜੋ ਬਜ਼ੁਰਗ ਹੈ ਜੋ ਇਸ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਉਹ ਚਾਬੀਆਂ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਦੇ ਉਨ੍ਹਾਂ ਨੂੰ ਪੰਜਾਹ ਰੁਪਏ ਦੀ ਆਮਦਨੀ ਹੁੰਦੀ ਹੈ ਜਾਂ ਕਦੇ ਸੌ ਰੁਪਏ ਦੀ।ਕਦੇ ਕਦਾਈਂ ਉਨ੍ਹਾਂ ਨੂੰ ਖਾਲੀ ਹੱਥ ਹੀ ਮੁੜਨਾ ਪੈਂਦਾ ਹੈ।

ਸੋ ਇਸੇ ਲਈ ਕਦੇ ਕਦਾਈਂ ਉਨ੍ਹਾਂ ਦੇ ਘਰ ਵਿਚ ਰੋਟੀ ਨਹੀਂ ਵੀ ਪੱਕਦੀ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਕਿਸੇ ਵਲੋਂ ਵੀ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜੋੜੇ ਉਨ੍ਹਾਂ ਨਾਲ ਦੋ ਛੋਟੇ ਛੋਟੇ ਬੱਚੇ ਰਹਿੰਦੇ ਹਨ ਉਹ ਉਨ੍ਹਾਂ ਦੇ ਦੋਹਤਾ ਦੋਹਤੀ ਹਨ,ਕਿਉਂਕਿ ਉਨ੍ਹਾਂ ਦੀ ਇੱਕ ਧੀ ਸੀ ਜਿਸ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਜਵਾਈ ਦੀ ਵੀ ਮੌਤ ਹੋ ਚੁੱਕੀ ਹੈ।ਸੋ ਉਨ੍ਹਾਂ ਦੀ ਅਜਿਹੀ ਹਾਲਤ ਦੇਖਣ ਤੋਂ ਬਾਅਦ ਭਾਟ ਸਿੱਖ ਗਰੁੱਪ

ਪੰਜਾਬ ਅਤੇ ਯੂ ਕੇ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।ਇਸ ਗਰੁੱਪ ਦੇ ਮੈਂਬਰਾਂ ਵੱਲੋਂ ਇਨ੍ਹਾਂ ਨੂੰ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਜ਼ਰੂਰੀ ਚੀਜ਼ਾਂ ਅਤੇ ਰਾਸ਼ਨ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦਾ ਗੁਜ਼ਾਰਾ ਹੋ ਸਕੇ।

Leave a Reply

Your email address will not be published.