ਕੈਂਸਰ ਨਾਲ ਪੀਡ਼ਤ ਪਤੀ ਦੀ ਹੋ ਗਈ ਮੌਤ, ਪਰ ਪਤਨੀ ਨੇ ਪਰਿਵਾਰ ਨੂੰ ਪਾਲਣ ਲਈ ਸ਼ੁਰੂ ਕੀਤਾ ਇਹ ਕੰਮ

Uncategorized

ਲਾਕਡਾਊਨ ਵਿਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਇਲਾਵਾ ਜਿਹਡ਼ੀਆਂ ਅੌਰਤਾਂ ਵਿਧਵਾ ਹੋ ਚੁੱਕੀਆਂ ਹਨ ਜਾਂ ਫਿਰ ਉਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ ਉਹ ਔਰਤਾਂ ਬੜੀ ਹੀ ਮੁਸ਼ਕਿਲ ਨਾਲ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਨਜ਼ਰ ਆ ਰਹੀਆਂ ਹਨ।ਇਸ ਤਰੀਕੇ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਲੰਧਰ ਵਿਚ ਰਹਿਣ ਵਾਲੀ ਰਾਖੀ ਨਾਂ ਦੀ ਔਰਤ ਕਿਸ ਤਰੀਕੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ ਅਤੇ ਭਖਦੀ ਧੁੱਪ ਵਿੱਚ ਹੋਮ ਡਲਿਵਰੀ ਕਰ ਕੇ ਪੈਸਾ ਕਮਾ ਰਹੀ ਹੈ।

ਦੱਸ ਦੇਈਏ ਕਿ ਰਾਖੀ ਨਾਮ ਦੀ ਇਸ ਔਰਤ ਦੇ ਪਤੀ ਦੀ ਮੌਤ ਕੈਂਸਰ ਨਾਲ ਹੋਈ। ਇਸ ਤੋਂ ਇਲਾਵਾ ਉਸ ਦਾ ਇੱਕ ਬੱਚਾ ਵੀ ਅਪਾਹਿਜ ਹੈ ਜਿਸ ਦੇ ਇਲਾਜ ਲਈ ਉਸ ਨੂੰ ਪੈਸੇ ਦੀ ਜ਼ਰੂਰਤ ਹੈ।ਉਸ ਦੇ ਪਤੀ ਦੇ ਇਲਾਜ ਉੱਤੇ ਵੀ ਬਹੁਤ ਜ਼ਿਆਦਾ ਪੈਸਾ ਖਰਚ ਹੋਇਆ,ਜਿਸ ਕਾਰਨ ਅੱਜ ਉਸ ਨੂੰ ਆਪਣੇ ਘਰ ਦਾ ਗੁਜ਼ਾਰਾ ਤੋਰਨ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰ ਫਿਰ ਵੀ ਰਾਖੀ ਵਲੋਂ ਹਿੰਮਤ ਨਹੀਂ ਹਾਰੀ ਜਾ ਰਹੀ ਉਹ ਜ਼ੋਮੈਟੋ ਕੰਪਨੀ ਵਿਚ ਕੰਮ ਕਰਦੀ ਹੈ ਅਤੇ ਹੋਮ ਡਲਿਵਰੀ ਕਰਕੇ ਆਪਣੇ ਬੱਚਿਆਂ ਦਾ ਢਿੱਡ ਭਰ ਰਹੀ ਹੈ।

ਰਾਖੀ ਦਾ ਦੱਸਣਾ ਹੈ ਕਿ ਉਸ ਨੇ ਬਾਰਾਂ ਜਮਾਤਾਂ ਕੀਤੀਆਂ ਹਨ ਅਤੇ ਉਸ ਨੇ ਇੱਕ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ।ਜਿਸ ਤੋਂ ਬਾਅਦ ਉਹ ਬਹੁਤ ਥਾਵਾਂ ਉੱਤੇ ਇੰਟਰਵਿਊ ਦੇ ਚੁੱਕੀ ਹੈ,ਪਰ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ।ਜਿਸ ਤੋਂ ਬਾਅਦ ਆ ਕੇ ਉਸ ਨੂੰ ਹੋਰ ਜ਼ੋਮੈਟੋ ਕੰਪਨੀ ਵਿੱਚ ਹੋਮ ਡਿਲਿਵਰੀ ਦਾ ਕੰਮ ਮਿਲਿਆ ਹੈ।ਜਿਸ ਨੂੰ ਉਹ ਆਪਣੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਅਤੇ ਆਪਣਾ ਗੁਜ਼ਾਰਾ ਤੋਰ ਰਹੀ ਹੈ।ਸੋ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਵਿਚ ਰੁਜ਼ਗਾਰ ਦੀ ਬਹੁਤ ਹੀ ਕਮੀ ਹੈ.

,ਜਿਸ ਕਾਰਨ ਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਲਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਲਈ ਨਵੇਂ ਰੁਜ਼ਗਾਰ ਦੇ ਮੌਕੇ ਲੈ ਕੇ ਆਉਣ।

Leave a Reply

Your email address will not be published.