ਜੈਪਾਲ ਭੁੱਲਰ ਤੇ ਭਰਾਵਾਂ ਨੇ ਦੱਸਿਆ ਕਲਕੱਤੇ ਐਨਕਾਊਂਟਰ ਸੱਚ

Uncategorized

ਭਾਵੇਂ ਕਿ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ,ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੈਪਾਲ ਭੁੱਲਰ ਦਾ ਐਨਕਾਉਂਟਰ ਕੀਤਾ ਸੀ।ਇਹ ਗੱਲ ਮੰਨਣ ਲਈ ਜੈਪਾਲ ਭੁੱਲਰ ਦਾ ਪਰਿਵਾਰ ਤਿਆਰ ਨਹੀਂ ਹੈ।ਭਾਵੇਂ ਕਿ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਗਿਆ। ਪਰ ਜੋ ਰਿਪੋਰਟ ਸਾਹਮਣੇ ਆਈ ਹੈ ਜੈਪਾਲ ਭੁੱਲਰ ਦੇ ਪਿਤਾ ਉਸ ਰਿਪੋਰਟ ਨਾਲ ਸੰਤੁਸ਼ਟੀ ਨਹੀਂ ਜਤਾ ਰਹੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਰਿਪੋਰਟ ਵਿੱਚ ਡਾਕਟਰਾਂ ਨੇ ਲਿਖਿਆ ਹੈ

ਕਿ ਜੈਪਾਲ ਭੁੱਲਰ ਦੀ ਮੌਤ ਤੋਂ ਪਹਿਲਾਂ ਉਸ ਨਾਲ ਕੁੱ-ਟ-ਮਾ-ਰ ਹੋਈ ਸੀ ਅਤੇ ਦੂਜੇ ਪਾਸੇ ਉਹ ਇਹ ਵੀ ਲਿਖਦੇ ਹਨ ਕਿ ਮੌਤ ਤੋਂ ਪਹਿਲਾਂ ਜੈਪਾਲ ਭੁੱਲਰ ਨਾਲ ਤਸ਼ੱਦਦ ਨਹੀਂ ਹੋਈ।ਸੋ ਇਕ ਰਿਪੋਰਟ ਵਿਚ ਦੋ ਗੱਲਾਂ ਲਿਖਣ ਨਾਲ ਉਹ ਸਾਨੂੰ ਗੁੰਮਰਾਹ ਕਰ ਰਹੇ ਹਨ।ਇਸ ਤੋਂ ਇਲਾਵਾ ਜੈਪਾਲ ਭੁੱਲਰ ਦੇ ਪਿਤਾ ਨੇ ਹੁਣ ਹਾਰ ਮੰਨ ਲਈ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਪੋਸਟਮਾਰਟਮ ਕਰਵਾਉਣ ਲਈ ਉਨ੍ਹਾਂ ਨੂੰ ਦੋ ਹਫ਼ਤੇ ਧੱਕੇ ਖਾਣੇ ਪਏ। ਜਿਸ ਤੋਂ ਬਾਅਦ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਹੁਣ ਜੈਪਾਲ ਭੁੱਲਰ ਦੇ ਭਰਾਵਾਂ ਦਾ ਇਕ ਇੰਟਰਵਿਊ ਚ ਸਾਹਮਣੇ ਆਇਆ ਹੈ।

ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜਿਸ ਜਗ੍ਹਾ ਤੇ ਜੈਪਾਲ ਭੁੱਲਰ ਦਾ ਐਨਕਾਉਂਟਰ ਹੋਇਆ ਸੀ ਉੱਥੇ ਉਨ੍ਹਾਂ ਨੇ ਪਤਾ ਕੀਤਾ ਹੈ ਤਾਂ ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਦਿਨ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਹੋਇਆ ਉਸ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਪੁਲੀਸ ਉੱਥੇ ਪਹੁੰਚ ਚੁੱਕੀ ਸੀ।ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੈਪਾਲ ਭੁੱਲਰ ਨੂੰ ਪਹਿਲਾਂ ਹੀ ਪੰਜਾਬ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੋਇਆ ਸੀ ਅਤੇ ਉਸ ਨਾਲ ਤਸ਼ੱਦਦ ਵੀ ਕੀਤੀ ਗਈ ਸੀ।ਜੈਪਾਲ ਭੁੱਲਰ ਦੇ ਭਰਾਵਾਂ ਨੇ ਕਿਹਾ ਕਿ ਉਸ ਦਾ ਪੰਜਾਬ ਪੁਲੀਸ ਵੱਲੋਂ ਨਕਲੀ ਐਨਕਾਊਂਟਰ ਕੀਤਾ ਗਿਆ ਹੈ,

ਕਿਉਂਕਿ ਜੈਪਾਲ ਭੁੱਲਰ ਦੇ ਸਰੀਰ ਉੱਤੇ ਬਹੁਤ ਸਾਰੇ ਕੁੱਟਮਾਰ ਦੇ ਨਿਸ਼ਾਨ ਸੀ।

Leave a Reply

Your email address will not be published. Required fields are marked *