ਸਿੱਧੂ ਮੂਸੇ ਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅੱਜਕੱਲ੍ਹ ਛਾਏ ਹੋਏ ਹਨ ਉਨ੍ਹਾਂ ਦੇ ਮੂਸੇਟੇਪ ਦੇ ਬਹੁਤ ਸਾਰੇ ਗਾਣੇ ਆ ਚੁੱਕੇ ਹਨ ਅਤੇ ਲਗਾਤਾਰ ਉਨ੍ਹਾਂ ਵੱਲੋਂ ਗਾਣੇ ਰਿਲੀਜ਼ ਵੀ ਕੀਤੇ ਜਾ ਰਹੇ ਹਨ।ਇਨ੍ਹੀਂ ਦਿਨੀਂ ਉਨ੍ਹਾਂ ਦਾ ‘ਮਾਲਵਾ ਬਲਾਕ’ ਗੀਤ ਰਿਲੀਜ਼ ਕੀਤਾ ਗਿਆ ਹੈ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਗੀਤਾਂ ਵਿੱਚ ਕੁਝ ਅਜਿਹੇ ਲੋਕਾਂ ਦੇ ਨਾਮ ਲੈਂਦਾ ਹੈ।ਜਿਨ੍ਹਾਂ ਦਾ ਨਾਮ ਸੁਣਨ ਤੋਂ ਬਾਅਦ ਲੋਕਾਂ ਨੂੰ ਸਰਚ ਕਰਨੀ ਪੈਂਦੀ ਹੈ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਵਿਚ ਕਿਸੇ ਵਿਅਕਤੀ ਦਾ ਨਾਮ ਲਿਆ ਹੈ। ਮਾਲਵਾ ਬਲਾਕ ਵਿੱਚ ਸਿੱਧੂ ਮੂਸੇ ਵਾਲੇ ਨੇ ਬਹੁਤ ਸਾਰੀਆਂ ਹਸਤੀਆਂ ਦਾ ਨਾਮ ਲਿਆ
ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗੁੱਗੂ ਗਿੱਲ ਦਾ ਨਾਮ ਮਾਲਵਾ ਬਲਾਕ ਗਾਣੇ ਵਿੱਚ ਲਿਆ।ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗਾਣੇ ਵਿੱਚ ਡਿੰਪੀ ਚੰਦ ਭਾਨ ਦਾ ਨਾਮ ਲਿਆ ਹੈ।ਗੁੱਗੂ ਗਿੱਲ ਨੂੰ ਤਾਂ ਸਾਰੇ ਜਾਣਦੇ ਹੀ ਹਨ,ਪਰ ਡਿੰਪੀ ਚੰਦ ਭਾਨ ਦਾ ਨਾਮ ਸੁਣ ਕੇ ਲੋਕਾਂ ਵੱਲੋਂ ਡਿੰਪੀ ਚੰਦ ਭਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਡਿੰਪੀ ਚੰਦ ਭਾਨ ਉਨੀ ਸੌ ਪਚਾਸੀ ਤੋਂ ਲੈ ਕੇ ਜੁ-ਰ-ਮ ਦੀ ਦੁਨੀਆਂ ਵਿੱਚ ਆਇਆ ਸੀ,ਜਦੋਂ ਉਨੀ ਸੌ ਚੌਰਾਸੀ ਦੇ ਸਾਕੇ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚ ਉੱਥੋਂ ਦੇ ਪ੍ਰਧਾਨ ਮੱਖਣ ਸਿੰਘ ਦਾ ਕ-ਤ-ਲ ਹੋ ਗਿਆ ਸੀ
ਅਤੇ ਉਸ ਸਮੇਂ ਡਿੰਪੀ ਚੰਦ ਭਾਨ ਦਾ ਨਾਮ ਉਸ ਕ-ਤ-ਲ ਵਿੱਚ ਆਇਆ ਸੀ।ਜਿਸ ਤੋਂ ਬਾਅਦ ਉਸ ਨੇ ਇਸ ਸਬੰਧੀ ਸਜ਼ਾ ਵੀ ਕੱਟੀ ਅਤੇ ਉੱਥੇ ਉਸ ਦੇ ਤਾਲੁਕ ਰੌਕੀ ਫਾਜ਼ਿਲਕਾ ਨਾਲ ਬਣੇ ਜਿਸ ਤੋਂ ਬਾਅਦ ਲੰਮਾ ਸਮਾਂ ਇਨ੍ਹਾਂ ਦੋਨਾਂ ਦੀ ਦੋਸਤੀ ਰਹੀ।ਬਾਅਦ ਵਿਚ ਇਨ੍ਹਾਂ ਨੇ ਇਕ ਬੱਚੇ ਨੂੰ ਅ-ਗ-ਵਾ ਕੀਤਾ ਅਤੇ ਉਸ ਕੇਸ ਵਿਚ ਇਨ੍ਹਾਂ ਨੂੰ ਪੰਜ ਛੇ ਸਾਲ ਜੇਲ੍ਹ ਵਿਚ ਬਿਤਾਉਣੇ ਪਏ ਉਸ ਸਮੇਂ ਰੌਕੀ ਫਾਜ਼ਿਲਕਾ ਅਤੇ ਡਿੰਪੀ ਚੰਦ ਭਾਨ ਦੇ ਸਬੰਧ ਵਿਗੜ ਗਏ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨੇ ਆਪਣੀ ਸਜ਼ਾ ਨੂੰ ਪੂਰਾ ਕੀਤਾ ਬਾਅਦ ਵਿੱਚ ਡਿੰਪੀ ਚੰਦ ਭਾਨ ਜਦੋਂ ਆਪਣੇ ਘਰ ਜਾ ਰਹੇ ਸੀ ਤਾਂ ਉਸ ਸਮੇਂ ਦੋ ਵਿਅਕਤੀ ਜੋ ਕਿ ਮੋਟਰਸਾਈਕਲ ਸਵਾਰ ਹੋ ਕੇ ਆਏ ਉਨ੍ਹਾਂ ਨੇ ਡਿੰਪੀ ਚੰਦ ਭਾਨ ਉੱਤੇ ਗੋ-ਲੀ-ਆਂ ਚਲਾ ਦਿੱਤੀਆਂ ਅਤੇ ਉਸ ਨੂੰ ਖ਼ਤਮ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਰੌਕੀ ਫਾਜ਼ਿਲਕਾ ਵੱਲੋਂ ਹੀ ਡਿੰਪੀ ਚੰਦ ਭਾਨ ਦਾ ਕ-ਤ-ਲ ਕਰਵਾਇਆ ਗਿਆ ਸੀ।ਸਿੱਧੂ ਮੂਸੇਵਾਲੇ ਵੱਲੋਂ ਡਿੰਪੀ ਚੰਦ ਭਾਨ ਦਾ ਨਾਮ ਗੀਤ ਵਿਚ ਲੈਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਹ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਡਿੰਪੀ ਚੰਦਭਾਨ ਨੇ ਅਜਿਹਾ ਕੀ ਕੰਮ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਨੂੰ ਇਕ ਰੋਲ ਮਾਡਲ ਦੀ ਤਰ੍ਹਾਂ ਪੇਸ਼ ਕਰ ਰਹੇ ਹਨ।