ਅੱਜ ਇਸ ਮਾਮਲੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਨੂੰ ਸੁਣਨ ਤੋਂ ਬਾਅਦ ਤੁਹਾਡੀ ਰੂਹ ਕੰਬ ਜਾਵੇਗੀ ਕਿ ਕਿਸ ਹੱਦ ਤਕ ਇਹ ਦੁਨੀਆਂ ਡਿੱਗ ਚੁੱਕੀ ਹੈ ਅਤੇ ਲਾਲਚ ਦੇ ਚਲਦੇ ਉਹ ਕਿਸੇ ਨਾਲ ਵੀ ਹੈ-ਵਾ-ਨੀ-ਅ-ਤ ਭਰਿਆ ਕੰਮ ਕਰ ਸਕਦੇ ਹਨ।ਇਸੇ ਤਰ੍ਹਾਂ ਹੀ ਇਕ ਲੜਕੀ ਨਾਲ ਉਸਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਹੈ-ਵਾ-ਨੀ-ਅ-ਤ ਕੀਤੀ ਗਈ ਹੈ।ਦੱਸ ਦਈਏ ਕਿ ਇਸ ਲੜਕੀ ਦਾ ਵਿਆਹ ਅਠਾਰਾਂ ਉਨੀ ਸਾਲ ਦੀ ਉਮਰ ਵਿੱਚ ਹੋ ਗਿਆ ਸੀ ਅਤੇ ਹੁਣ ਉਸ ਲੜਕੀ ਦੀ ਉਮਰ ਇੱਕੀ ਸਾਲ ਹੈ।ਇਸ ਲੜਕੀ ਨੇ ਆਪਣੇ ਹਾਲਾਤ ਦੱਸਦੇ ਹੋਏ ਕਿਹਾ ਕਿ ਜਦੋਂ ਉਸ ਦਾ ਵਿਆਹ ਹੋਇਆ।ਉਸ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ
ਵਾਲਿਆਂ ਵੱਲੋਂ ਉਸ ਨੂੰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ,ਪਰ ਜਦੋਂ ਲੜਕੇ ਵਾਲਿਆਂ ਨੂੰ ਇਹ ਯਕੀਨ ਹੋ ਗਿਆ ਕਿ ਲੜਕੀ ਹੁਣ ਉਨ੍ਹਾਂ ਲਈ ਦਾਜ ਦਹੇਜ ਨਹੀਂ ਲਿਆ ਸਕਦੀ ਤਾਂ ਉਨ੍ਹਾਂ ਨੇ ਲੜਕੀ ਨੂੰ ਤੇਜ਼ਾਬ ਪਿਲਾ ਦਿੱਤਾ। ਜਿਸ ਤੋਂ ਬਾਅਦ ਲੜਕੀ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ੳੁਸ ਦੇ ਮਾਪਿਅਾਂ ਵੱਲੋਂ ਦਾਖ਼ਲ ਕਰਵਾਇਆ ਗਿਆ।ਹੁਣ ਇਸ ਲਡ਼ਕੀ ਤੋਂ ਨਾ ਕੁਝ ਖਾਧਾ ਜਾਂਦਾ ਹੈ ਅਤੇ ਨਾ ਹੀ ਪੀਤਾ ਜਾਂਦਾ ਹੈ।ਲੜਕੀ ਦੇ ਅੰਦਰ ਸਿਰਫ਼ ਇੱਕ ਦੁੱਧ ਦਾ ਗਲਾਸ ਜਾਂਦਾ ਹੈ।ਉਸ ਨੂੰ ਅੰਦਰ ਪਹੁੰਚਾਉਣ ਦੇ ਲਈ
ਫੂਡ ਪਾਈਪ ਪਾਈ ਗਈ ਹੈ।ਹੁਣ ਦੁਬਾਰਾ ਤੋਂ ਉਸ ਫੂਡ ਪਾਈਪ ਦਾ ਆਪ੍ਰੇਸ਼ਨ ਹੋਣਾ ਹੈ।ਜਿਸ ਲਈ ਹੁਣ ਇਸ ਨੂੰ ਪੈਸਿਆਂ ਦੀ ਜ਼ਰੂਰਤ ਹੈ।ਸੋ ਇਸ ਲਈ ਇਕ ਸਮਾਜ ਸੇਵੀ ਸੰਸਥਾ ਵੱਲੋਂ ਇਸ ਭੈਣ ਦਾ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ।ਪਿਛਲੇ ਦੋ ਸਾਲ ਤੋਂ ਇਸ ਭੈਣ ਵੱਲੋਂ ਇਹ ਤਰਕ ਦੱਸਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੁਆਰਾ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਸ.
,ਪਰ ਪੁਲੀਸ ਮੁਲਾਜ਼ਮਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।