ਮੋਹਾਲੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਕੁਝ ਕਿੰਨਰ ਇੱਕ ਘਰ ਵਿੱਚ ਵਧਾਈ ਲੈਣ ਲਈ ਗਏ ਸੀ ਅਤੇ ਉਸ ਸਮੇਂ ਉਨ੍ਹਾਂ ਦਾ ਦੂਸਰੇ ਕਿੰਨਰਾਂ ਨਾਲ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਨੇ ਦੂਸਰੇ ਕਿੰਨਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਨੇ ਇਨ੍ਹਾਂ ਕਿੰਨਰਾਂ ਦੇ ਨਾਲ ਝਗੜਾ ਕੀਤਾ ਸੀ। ਪਰ ਪੁਲਸ ਮੁਲਾਜ਼ਮਾਂ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਜਿਸ ਤੋਂ ਬਾਅਦ ਇਨ੍ਹਾਂ ਕਿੰਨਰਾਂ ਨੇ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਹੀ ਬੋਲਣਾ ਸ਼ੁਰੂ ਕਰ ਦਿੱਤਾ।ਇੱਥੋਂ ਤੱਕ ਕਿ ਇਨ੍ਹਾਂ ਕਿੰਨਰਾਂ ਨੇ ਰਸਤੇ ਵਿੱਚ ਹੀ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਜ਼ਬਰਦਸਤ ਹੰਗਾਮਾ
ਕਰਨ ਲੱਗੇ ਕਿ ਉਨ੍ਹਾਂ ਉੱਤੇ ਪੁਲੀਸ ਵਾਲਿਆਂ ਵੱਲੋਂ ਲਾਠੀਆਂ ਚਲਾਈਆਂ ਜਾਣ ਅਤੇ ਉਨ੍ਹਾਂ ਉੱਥੇ ਸ਼ਰ੍ਹੇਆਮ ਜ਼ੁ-ਰ-ਮ ਕੀਤਾ ਜਾਵੇ।ਕਿਉਂਕਿ ਇਨ੍ਹਾਂ ਕਿੰਨਰਾਂ ਦਾ ਕਹਿਣਾ ਹੈ ਕਿ ਅੱਜ ਤਕ ਇਨ੍ਹਾਂ ਨੇ ਜੋ ਵੀ ਸ਼ਿਕਾਇਤ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਹੈ,ਉਸ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਕਾਰਨ ਇਹ ਬਹੁਤ ਜ਼ਿਆਦਾ ਪਰੇਸ਼ਾਨ ਹਨ ਅਤੇ ਅੱਜ ਇਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਸਬਕ ਸਿਖਾਉਣ ਲਈ ਇਹ ਕੰਮ ਕੀਤਾ ਹੈ ਕਿ ਰਸਤੇ ਵਿਚ ਹੀ ਇਨ੍ਹਾਂ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਹੰਗਾਮਾ ਕੀਤਾ।ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਵੱਲੋਂ ਇਨ੍ਹਾਂ ਨੂੰ
ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਇਹ ਕਿਸੇ ਦੀ ਗੱਲ ਮੰਨਣ ਲਈ ਤਿਆਰ ਨਹੀਂ ਸਨ।ਇਨ੍ਹਾਂ ਕਿੰਨਰਾਂ ਦਾ ਦੱਸਣਾ ਹੈ ਕਿ ਇਹ ਕਿਸੇ ਦੇ ਘਰ ਵਧਾਈ ਲੈਣ ਗਏ ਸੀ। ਪਰ ਉੱਥੇ ਕੁਝ ਨਕਲੀ ਕਿੰਨਰ ਆਏ ਅਤੇ ਉਨ੍ਹਾਂ ਨੇ ਇਨ੍ਹਾਂ ਉੱਤੇ ਹ-ਮ-ਲਾ ਕਰ ਦਿੱਤਾ।ਇਨ੍ਹਾਂ ਦੇ ਨਾਲ ਦੋ ਚੇਲਿਆਂ ਦਾ ਨੁਕਸਾਨ ਵੀ ਹੋਇਆ ਹੈ, ਭਾਵ ਕਿ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਪਰ ਪੁਲੀਸ ਵਾਲਿਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।