ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗਡ਼੍ਹ ਦੇ ਪਿੰਡ ਜੌਲੀਆਂ ਵਿੱਚ ਇਕ ਔਰਤ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਸੀ। ਦੱਸ ਦਈਏ ਕਿ ਇਹ ਘਟਨਾ ਨੇ ਸਿੱਖ ਸੰਗਤਾਂ ਦੇ ਸੀਨੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ,ਕਿਉਂਕਿ ਪਿਛਲੇ ਦਿਨੀਂ ਇਕ ਔਰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੜ੍ਹੇ ਉੱਤੇ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ।ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਅਗਨੀ ਭੇਟ ਹੋ ਗਿਆ।ਇਸ ਤੋਂ ਇਲਾਵਾ ਜੋ ਬਾਕੀ ਛੇ ਸਰੂਪ ਇਸ ਗੁਰਦੁਆਰਾ ਸਾਹਿਬ ਵਿਚ ਸਨ,ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। ਹੁਣ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜਿਸ ਔਰਤ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ,ਉਸ ਨੂੰ
ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਅੌਰਤ ਨੇ ਆਪਣੇ ਪਿੰਡ ਦੀ ਦੁਕਾਨ ਤੋਂ ਹੀ ਤਿੰਨ ਦਿਨ ਪਹਿਲਾਂ ਪੈਟਰੋਲ ਦੀ ਸ਼ੀਸ਼ੀ ਖ਼ਰੀਦੀ ਸੀ ਅਤੇ ਦੁਕਾਨਦਾਰ ਨੂੰ ਇਹ ਕਿਹਾ ਸੀ ਕਿ ਇਨ੍ਹਾਂ ਦੇ ਘਰ ਵਿੱਚ ਇੱਕ ਪਿੱਪਲ ਹੈ ਅਤੇ ਉਸ ਪਿੱਪਲ ਨੂੰ ਸਾੜਨ ਵਾਸਤੇ ਇਸ ਨੂੰ ਤੇਲ ਦੀ ਜ਼ਰੂਰਤ ਹੈ।ਜਾਣਕਾਰੀ ਮੁਤਾਬਕ ਇਸ ਔਰਤ ਦੇ ਪੰਜ ਧੀਆਂ ਅਤੇ ਦੋ ਪੁੱਤਰ ਹਨ ਅਤੇ ਇਸ ਘਟਨਾ ਤੋਂ ਬਾਅਦ ਹੁਣ ਸਾਰੇ ਹੀ ਘਰ ਤੋਂ ਫਰਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਘਰ ਵਿਚ ਜ਼ਿੰਦਾ ਲਮਕ ਰਿਹਾ ਹੈ। ਪਿੰਡ ਦੀਆਂ ਬੀਬੀਆਂ ਨੇ ਇਸ ਅੌਰਤ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਔਰਤ ਬਹੁਤ ਹੀ ਘੱਟ ਗੁਰਦੁਆਰਾ ਸਾਹਿਬ ਵਿੱਚ
ਆਉਂਦੀ ਸੀ ਅਤੇ ਪਹਿਲਾਂ ਇਹ ਡੇਰਾ ਸੱਚਾ ਸੌਦਾ ਵਿੱਚ ਜਾਇਆ ਕਰਦੀ ਸੀ।ਸੋ ਇਸ ਘਟਨਾ ਬਾਰੇ ਬੀਬੀ ਜੈਤੋ ਨੇ ਬੋਲਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸ ਘਟਨਾ ਤੋਂ ਬਾਅਦ ਆਪਣੀ ਪੈਰੀਂ ਜੁੱਤੀ ਨਹੀਂ ਪਾਉਣੀ ਚਾਹੀਦੀ ਸੀ ਅਤੇ ਤੁਰੰਤ ਤੇ ਪਹੁੰਚਣਾ ਚਾਹੀਦਾ ਸੀ। ਪਰ ਉਨ੍ਹਾਂ ਵੱਲੋਂ ਅਜੇ ਤੱਕ ਵੀ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਇਸ ਘਟਨਾ ਵਿਚ ਇਨਸਾਫ ਹੋ ਸਕੇ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ
ਜਿਹਡ਼ੇ ਲੋਕਾਂ ਵਲੋਂ ਬੇਅਦਬੀ ਮਾਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਨ੍ਹਾਂ ਦਾ ਉਸੇ ਮੌਕੇ ਸੋਧਾ ਲਗਾਉਣਾ ਚਾਹੀਦਾ ਹੈ।