ਅੱਜ ਤੋਂ ਲਗਪਗ ਇਕ ਮਹੀਨਾ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ।ਜਿਸ ਵਿਚ ਜੇਲ੍ਹ ਵਿਚ ਬੈਠੇ ਹੋਏ ਕੁਝ ਕੈਦੀ ਜੇਲ੍ਹ ਅੰਦਰ ਹੁੱਕਾ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਸੀ।ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਸ਼ਰਾਬ ਦੀਆਂ ਬੋਤਲਾਂ ਵੀ ਸੀ ਅਤੇ ਮੋਬਾਇਲ ਨਾਲ ਉਹ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਰਹੇ ਸੀ। ਇਸ ਵੀਡੀਓ ਦੇ ਮੌਜੂਦਾ ਵਾਈਰਲ ਹੋ ਜਾਣ ਤੋਂ ਬਾਅਦ ਜੇਲ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਹੋਏ ਸੀ।ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ।ਦੱਸ ਦਈਏ ਕਿ ਇਹ ਵੀਡੀਓ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀ ਸੀ ਜਿਥੇ ਕਿ ਕੁਝ ਕੈਦੀ ਜਿਨ੍ਹਾਂ ਵਿਚੋਂ ਗੈਂਗਸਟਰ ਨਿੱਕਾ ਜਟਾਣਾ ਵੀ ਸ਼ਾਮਲ ਸਨ।ਉਨ੍ਹਾਂ ਵੱਲੋਂ ਇੱਥੇ ਹੁੱਕਾ ਪਾਰਟੀ ਕੀਤੀ ਜਾ ਰਹੀ ਸੀ। ਵੀਡੀਓ ਵਿਚ ਸਾਫ ਸਾਫ
ਦਿਖਾਈ ਦੇ ਰਿਹਾ ਸੀ ਕਿ ਬਹੁਤ ਸਾਰੇ ਕੈਦੀ ਇੱਕ ਜਗ੍ਹਾ ਉੱਤੇ ਆਰਾਮ ਨਾਲ ਬੈਠੇ ਹੋਏ ਸੀ ਅਤੇ ਉਹ ਹੁੱਕਾ ਵੀ ਪੀ ਰਹੇ ਸੀ।ਇਸ ਤੋਂ ਇਲਾਵਾ ਸ਼ਰਾਬ ਵੀ ਪੀ ਰਹੇ ਸੀ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਵਾਲ ਖੜ੍ਹੇ ਹੋਏ ਸੀ ਕਿ ਜੇਲ੍ਹ ਵਿੱਚ ਇਨ੍ਹਾਂ ਨੂੰ ਨਸ਼ੇ ਦੀਆਂ ਚੀਜ਼ਾਂ ਕੌਣ ਲਿਆ ਕੇ ਦੇ ਰਿਹਾ ਹੈ।ਉਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ ਸੀ ਅਤੇ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ ਸੀ ਉਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਜਾ ਕੇ ਕਾਰਵਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜੇਲ੍ਹ ਦੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਸੋ ਅਕਸਰ ਹੀ
ਲੁਧਿਆਣਾ ਦੀ ਕੇਂਦਰੀ ਜੇਲ੍ਹ ਦਾ ਵਿਵਾਦਾਂ ਨਾਲ ਘਿਰੀ ਰਹਿੰਦੀ ਹੈ, ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਕੇ ਕੈਦੀ ਇਸ ਜੇਲ੍ਹ ਅੰਦਰ ਪਾਰਟੀਆਂ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਬੜੀ ਮਸਤੀ ਨਾਲ ਆਪਣੀ ਜ਼ਿੰਦਗੀ ਜਿਊਂਦੇ ਹਨ।ਸੋ ਅਜਿਹੀਆਂ ਖ਼ਬਰਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਸਵਾਲ ਪੈਦਾ ਹੋ ਜਾਂਦਾ ਹੈ ਕਿ ਜਿਥੇ ਕੈਦੀਆਂ ਨੂੰ ਉਨ੍ਹਾਂ ਦੇ
ਗੁਨਾਹ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ, ਉਥੇ ਇਹ ਲੋਕ ਪਾਰਟੀਆਂ ਕਰਦੇ ਹੋਏ ਦਿਖਾਈ ਦਿੰਦੇ ਹਨ।