ਸ੍ਰੀਨਗਰ ਦੇ ਜੰਮੂ ਕਸ਼ਮੀਰ ਚ ਸਿੱਖਾਂ ਨੇ ਧਰਨਾ ਲਗਾਇਆ ਹੋਇਆ ਹੈ, ਜਿਸ ਦਾ ਇਹ ਕਾਰਨ ਹੈ ਕਿ ਉਥੋਂ ਦੇ ਕੁਝ ਲੋਕਾਂ ਨੇ ਸਿੱਖ ਲੜਕੀਆਂ ਨਾਲ ਜ਼-ਬ-ਰ-ਦ-ਸ-ਤੀ ਗੰਨ ਪੁਆਇੰਟ ਤੇ ਨਿਕਾਹ ਪੜ੍ਹਿਆ ਹੈ।ਇਸ ਮਾਮਲੇ ਦੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਦੋ ਲੜਕੀਆਂ ਨੂੰ ਅ-ਗ-ਵਾ ਕੀਤਾ ਗਿਆ।ਜਿਨ੍ਹਾਂ ਵਿਚੋਂ ਇਕ ਦਾ ਨਾਮ ਮਨਮੀਤ ਕੌਰ ਅਤੇ ਦੂਸਰੀ ਦਾ ਨਾਮ ਤਨਮੀਤ ਕੌਰ ਹੈ।ਇਨ੍ਹਾਂ ਲੜਕੀਆਂ ਨੂੰ ਅ-ਗ-ਵਾ ਕਰਕੇ ਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਇਨ੍ਹਾਂ ਦਾ ਨਿਕਾਹ ਪੰਜਾਹ ਪੰਜਾਹ ਸਾਲ ਦੇ ਵਿਅਕਤੀਆਂ ਨਾਲ ਪੜ੍ਹਿਆ ਗਿਆ।ਉਸ ਤੋਂ ਬਾਅਦ ਜਦੋਂ ਬਹੁਤ
ਸਾਰੇ ਸਿੱਖ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਤੋਂ ਬਾਅਦ ਰਾਤ ਨੂੰ ਕਰੀਬ ਸਾਢੇ ਦੱਸ ਵਜੇ ਇੱਕ ਲੜਕੀ, ਜਿਸ ਦਾ ਨਾਂ ਮਨਮੀਤ ਕੌਰ ਦੱਸਿਆ ਜਾ ਰਿਹਾ ਹੈ ਉਸ ਨੂੰ ਛੱਡ ਦਿੱਤਾ ਗਿਆ। ਭਾਵ ਕੇ ਹੁਣ ਉਨ੍ਹਾਂ ਦੋਸ਼ੀਆਂ ਦੇ ਕੋਲ ਸਿਰਫ ਤਨਮੀਤ ਕੌਰ ਨਾਂ ਦੀ ਲੜਕੀ ਹੈ।ਇਸ ਲਈ ਹੁਣ ਸਿੱਖ ਸੰਗਤਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲੜਕੀਆਂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ।ਉਸ ਸਮੇਂ ਤੱਕ ਇਹ ਧਰਨਾ ਪ੍ਰਦਰਸ਼ਨ ਹੁੰਦਾ ਰਹੇਗਾ। ਮਨਜਿੰਦਰ ਸਿਰਸਾ ਨੇ ਇਸ ਗੱਲ ਦੀ ਹੋਰ ਜਾਣਕਾਰੀ ਦਿੰਦੇ ਹੋਏ
ਦੱਸਿਆ ਕਿ ਜਿਸ ਸਮੇਂ ਲੜਕੀਆਂ ਦਾ ਨਿਕਾਹ ਪੜ੍ਹਿਆ ਗਿਆ।ਉਸ ਸਮੇਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਕੋਰਟ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਚੀਆਂ ਨਾਲ ਜ਼-ਬ-ਰ-ਦ-ਸ-ਤੀ ਹੋਈ ਹੈ,ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਯੂਪੀ ਅਤੇ ਮੱਧ ਪ੍ਰਦੇਸ਼ ਵਿੱਚ ਇੱਕ ਕਾਨੂੰਨ ਲਾਗੂ ਹੈ ਕਿ ਜੇਕਰ ਕੋਈ ਕਿਸੇ ਹੋਰ ਧਰਮ ਚ ਜਾ ਕੇ ਆਪਣਾ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਸਮੇਂ ਉਨ੍ਹਾਂ ਦੇ ਮਾਤਾ ਪਿਤਾ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਸੋ ਇੱਥੇ ਮਨਜਿੰਦਰ ਸਿਰਸਾ ਨੇ ਵੀ ਇਹੀ ਮੰਗ ਕੀਤੀ ਕਿ ਜੇਕਰ ਜੰਮੂ ਕਸ਼ਮੀਰ ਵਿੱਚ ਇਨ੍ਹਾਂ ਬੱਚੀਆਂ ਦਾ ਵਿਆਹ ਹੋ ਰਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਮਾਤਾ ਪਿਤਾ ਦੀ ਮਨਜ਼ੂਰੀ ਲੈਣਾ ਜ਼ਰੂਰੀ ਸੀ।ਸੋ ਇੱਥੇ ਜ਼-ਬ-ਰ-ਦ-ਸ-ਤੀ ਧਰਮ ਪਰਿਵਰਤਨ ਕੀਤਾ ਗਿਆ ਹੈ,
ਜਿਸ ਨੂੰ ਸਿੱਖ ਸੰਗਤਾਂ ਵੱਲੋਂ ਮਨਜ਼ੂਰ ਨਹੀਂ ਕੀਤਾ ਜਾਵੇਗਾ।ਇਸ ਲਈ ਉਨ੍ਹਾਂ ਨੇ ਕਿਹਾ ਕਿ ਇੱਥੇ ਉਸ ਸਮੇਂ ਤੱਕ ਧਰਨਾ ਪ੍ਰਦਰਸ਼ਨ ਮੁੱਦਾ ਰਹੇਗਾ ਜਦੋਂ ਤੱਕ ਇਸ ਮਾਮਲੇ ਦਾ ਇਨਸਾਫ ਨਹੀਂ ਹੋ ਜਾਂਦਾ।