ਪੰਜਾਬ ਦੇ ਹਰ ਵਰਗ ਵੱਲੋਂ ਅੱਜਕੱਲ੍ਹ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਕਿਉਂਕਿ ਪੰਜਾਬ ਵਿੱਚ ਅਧਿਆਪਕ,ਸਿਹਤ ਕਰਮਚਾਰੀ, ਸਫਾਈ ਕਰਮਚਾਰੀ,ਕਿਸਾਨ, ਮਜ਼ਦੂਰ,ਟਰੱਕ ਯੂਨੀਅਨਾਂ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰਦੇ ਆਏ ਹਨ ਅਤੇ ਹੁਣ ਪੰਜਾਬ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਬੱਸਾਂ ਵਾਲਿਆਂ ਨੇ ਵੀ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।ਦੱਸ ਦੇਈਏ ਕਿ ਪੰਜਾਬ ਵਿੱਚ ਅੱਜ ਰੋਡਵੇਜ਼ ਬੱਸਾਂ ਅਤੇ ਪਨਬੱਸ ਬੱਸਾਂ ਵਾਲਿਆਂ ਨੇ ਹੜਤਾਲ ਕੀਤੀ।ਇਸ ਦੌਰਾਨ ਬਹੁਤ ਸਾਰੇ ਬੱਸ ਅੱਡਿਆਂ ਵਿਚ ਬੱਸ ਅੱਡਿਆਂ ਦੇ ਗੇਟਾਂ ਨੂੰ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਅੱਜ ਕੋਈ ਵੀ ਪੰਜਾਬ ਵਿੱਚ ਬੱਸ ਨਹੀਂ ਚੱਲ ਸਕੀ। ਇਸ ਦੌਰਾਨ ਰੋਡਵੇਜ਼ ਬੱਸ ਅਤੇ ਪਨਬੱਸ
ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਦੋ ਹਜਾਰ ਸੋਲ਼ਾਂ ਵਿੱਚ ਐਕਟ ਪਾਸ ਹੋਇਆ ਸੀ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇਗਾ।ਪਰ ਅੱਜ ਵੀ ਉਹ ਸਿਸਟਮ ਉਸੇ ਤਰੀਕੇ ਨਾਲ ਚੱਲ ਰਿਹਾ ਹੈ, ਭਾਵ ਕਿ ਅੱਜ ਵੀ ਜਿਹੜੇ ਕਰਮਚਾਰੀ ਕੱਚੇ ਸੀ। ਉਹ ਉਸੇ ਤਰੀਕੇ ਨਾਲ ਠੇਕੇਦਾਰੀ ਉੱਤੇ ਹੀ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਤਨਖਾਹਾਂ ਵੀ ਬਹੁਤ ਘੱਟ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ। ਇਸੇ ਲਈ ਪੰਜਾਬ ਵਿੱਚ ਹਰ ਥਾਂ ਤੇ ਪੰਜਾਬ ਰੋਡਵੇਜ਼ ਅਤੇ
ਪਨਬੱਸ ਦੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।ਉਸ ਸਮੇਂ ਤਕ ਉਹ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ।ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਪੰਜਾਬ ਧਰਨਾ ਪ੍ਰਦਰਸ਼ਨ ਦੀ ਧਰਤੀ ਬਣ ਚੁੱਕਿਆ ਹੈ,ਭਾਵ ਕੇ ਹਰ ਵਰਗ ਦੇ ਲੋਕਾਂ ਵੱਲੋਂ ਇਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅਜਿਹਾ ਲੱਗ ਰਿਹਾ ਹੈ ਕਿ ਕੈਪਟਨ ਸਰਕਾਰ ਤੋਂ ਪੰਜਾਬ ਦੇ ਸਾਰੇ ਹੀ ਲੋਕ ਖ਼ਫ਼ਾ ਹੋ ਚੁੱਕੇ ਹਨ ਅਤੇ ਆਪਣੀਆਂ
ਮੰਗਾਂ ਨੂੰ ਮਨਵਾਉਣ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ।ਸੋ ਇਨ੍ਹਾਂ ਧਰਨਿਆਂ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਨਵੇਂ ਫ਼ੈਸਲੇ ਲੈਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ।