ਕੁੱਤੇ ਨੂੰ ਸਕੂਟਰੀ ਪਿੱਛੇ ਪਾ ਕੇ ਘੜੀਸਣ ਵਾਲੀਆਂ ਨਨਾਣ ਭਰਜਾਈ ਹੋੲੀਅਾਂ ਗ੍ਰਿਫ਼ਤਾਰ, ਹੋ ਸਕਦੀ ਹੈ ਪੰਜ ਸਾਲ ਦੀ ਕੈਦ

Uncategorized

ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ’ਜਿਸ ਵਿੱਚ ਦੋ ਅੌਰਤਾਂ ਸਕੂਟਰੀ ਪਿੱਛੇ ਇਕ ਕੁੱਤੀ ਨੂੰ ਘੜੀਸ ਰਹੀਆਂ ਸੀ। ਭਾਵ ਉਨ੍ਹਾਂ ਨੇ ਕੁੱਤੇ ਦੇ ਗਲ ਵਿਚ ਰੱਸੀ ਪਾਈ ਹੋਈ ਸੀ ਅਤੇ ਉਹ ਖੁਦ ਸਕੂਟਰੀ ਉੱਤੇ ਬੈਠੀਆਂ ਸੀ ਅਤੇ ਸੜਕ ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਘਸੀਟ ਰਹੀਆਂ ਸੀ, ਜਿਸ ਦੌਰਾਨ ਉਸ ਕੁੱਤੀ ਨੂੰ ਬਹੁਤ ਸਾਰੀਆਂ ਸੱਟਾਂ ਵੀ ਲੱਗੀਆਂ।ਇਨ੍ਹਾਂ ਦੋਨਾਂ ਵੱਲੋਂ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ,ਉਸੇ ਸਮੇਂ ਕਿਸੇ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਇਨ੍ਹਾਂ ਦੀ ਫੋਟੋ ਕੈਦ ਹੋ ਗਈ।ਜਿਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੰਜ ਸਾਲ ਦੀ ਸਜ਼ਾ ਹੋ

ਸਕਦੀ ਹੈ।ਜਾਣਕਾਰੀ ਮੁਤਾਬਕ ਜਦੋਂ ਇਨ੍ਹਾਂ ਔਰਤਾਂ ਵੱਲੋਂ ਅਜਿਹਾ ਘਟੀਆ ਕੰਮ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਕੁਝ ਬਾਲੀਬਾਲ ਖੇਡ ਰਹੇ ਨੌਜਵਾਨਾਂ ਦੀ ਨਿਗ੍ਹਾ ਇਨ੍ਹਾਂ ਉੱਤੇ ਪਈ,ਉਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਦੇ ਪਿੱਛੇ ਮੋਟਰਸਾੲੀਕਲ ਲਗਾਏ ਅਤੇ ਇਨ੍ਹਾਂ ਨੂੰ ਆਵਾਜ਼ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ।ਪਰ ਇਹ ਔਰਤਾਂ ਡਰ ਗਈਆਂ ਅਤੇ ਉਸ ਕੁੱਤੀ ਨੂੰ ਉੱਥੇ ਹੀ ਛੱਡ ਕੇ ਸਕੂਟਰੀ ਭਜਾ ਕੇ ਲੈ ਗਈਆਂ। ਬਾਅਦ ਵਿਚ ਉਨ੍ਹਾਂ ਨੌਜਵਾਨਾਂ ਨੇ ਇਕ ਐੱਨਜੀਓ ਨਾਲ ਸੰਪਰਕ ਕੀਤਾ ਇਸ ਐੱਨਜੀਓ ਨੇ ਇਸ ਕੁੱਤੀ ਦਾ ਉਪਚਾਰ ਕਰਨਾ ਸ਼ੁਰੂ ਕਰ ਦਿੱਤਾ।ਪਰ ਦੋ ਦਿਨਾਂ ਦੇ ਉਪਚਾਰ ਤੋਂ ਬਾਅਦ

ਇਸ ਕੁੱਤੇ ਦੀ ਜਾਨ ਨਹੀਂ ਬਚ ਸਕੀ ਅਤੇ ਹੁਣ ਇਸ ਐਨਜੀਓ ਦੁਆਰਾ ਦੋਨਾਂ ਔਰਤਾਂ ਉੱਤੇ ਪਰਚਾ ਦਰਜ ਕਰਵਾਇਆ ਗਿਆ।ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਇਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਔਰਤਾਂ ਆਪਸ ਵਿੱਚ ਨਣਦ ਭਰਜਾਈ ਹਨ। ਸੋ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਇਨ੍ਹਾਂ ਦੋਨਾਂ ਔਰਤਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਕਿਉਂਕਿ ਬੇਜ਼ੁਬਾਨ ਜਾਨਵਰਾਂ ਨਾਲ ਇਸ ਤਰ੍ਹਾਂ ਦੀ ਤਸ਼ੱਦਦ ਕਰਨਾ ਅ-ਪ-ਰਾ-ਧ ਹੈ।ਇਸ ਤਰ੍ਹਾਂ ਦੇ ਬਹੁਤ ਸਾਰੇ ਕਾਨੂੰਨ ਬਣੇ ਹੋਏ ਹਨ ਜਿੱਥੇ ਕਿ ਜੇਕਰ ਕੋਈ ਵੀ ਵਿਅਕਤੀ ਜਾਨਵਰਾਂ ਨਾਲ ਤਸ਼ੱਦਦ ਕਰਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਸਜ਼ਾ ਹੋ ਸਕਦੀ ਹੈ।ਸੋ ਹੁਣ ਦੇਖਣਾ ਇਹ

ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੋਨਾਂ ਜ਼ਾਲਮ ਔਰਤਾਂ ਨੂੰ ਅਦਾਲਤ ਵੱਲੋਂ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ,ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਇਸ ਤਰੀਕੇ ਦੀ ਘਟੀਆ ਕਰਤੂਤ ਨੂੰ ਹਰਕਤ ਵਿੱਚ ਨਾ ਲਿਆਵੇ।

Leave a Reply

Your email address will not be published. Required fields are marked *