ਅੱਜ ਜੇਕਰ ਅਸੀਂ ਪੰਜਾਬ ਦੇ ਕਿਸੇ ਛੋਟੇ ਮੋਟੇ ਲੀਡਰਾਂ ਦੀ ਗੱਲ ਕਰੀਏ ਤਾਂ ਉਸ ਦੇ ਘਰ ਦੇ ਹਾਲਾਤ ਤੁਹਾਨੂੰ ਅਜਿਹੇ ਦਿਸਣਗੇ ਕਿ ਜਿਵੇਂ ਅਸੀਂ ਕਿਸੇ ਮਹਿਲ ਵਿੱਚ ਆ ਗਏ ਹੋਈਏ, ਕਿਉਂਕਿ ਪੰਜਾਬ ਦੇ ਛੋਟੇ ਮੋਟੇ ਲੀਡਰਾਂ ਵਲੋਂ ਵੀ ਜਨਤਾ ਦਾ ਬਹੁਤ ਸਾਰਾ ਪੈਸਾ ਹੜੱਪਿਆ ਜਾਂਦਾ ਹੈ ਅਤੇ ਉਸ ਪੈਸੇ ਤੇ ਉਹ ਆਪਣੇ ਘਰਾਂ ਦੀ ਉਸਾਰੀ ਕਰਦੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਦਿੰਦੇ ਹਨ।ਪਰ ਉੱਥੇ ਹੀ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਐਮਐਲਏ ਦੀ ਕਹਾਣੀ ਦੱਸਣ ਜਾ ਰਹੇ ਹਾਂ,ਜਿਨ੍ਹਾਂ ਨੇ ਇਮਾਨਦਾਰੀ ਨਾਲ ਆਪਣਾ ਕੰਮਕਾਜ ਕੀਤਾ ਅਤੇ ਅੱਜ ਉਨ੍ਹਾਂ ਦੇ ਘਰ ਦੇ ਹਾਲਾਤ ਦੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਸੇ ਐਮ ਐਲ ਏ ਦਾ ਘਰ ਹੋ ਸਕਦਾ ਹੈ।
ਦੱਸ ਦੇਈਏ ਕਿ ਪਿੰਡ ਰੌਂਤਾ ਵਿੱਚ ਉਨੀ ਸੌ ਪਚੱਤਰ ਵਿਚ ਐਮ ਐਲ ਏ ਰਹਿ ਚੁੱਕੇ ਕਾਮਰੇਡ ਸੱਘਣ ਸਿੰਘ ਅਤੇ ਉਸ ਤੋਂ ਬਾਅਦ ਉਨੀ ਸੌ ਪਚਾਸੀ ਤੋਂ ਲੈ ਕੇ ਦੋ ਹਜਾਰ ਦੋ ਤਕ ਦੋ ਵਾਰੀ ਐਮ ਐਲ ਏ ਰਹਿ ਚੁੱਕੇ ਉਨ੍ਹਾਂ ਦੇ ਪੁੱਤਰ ਅਜਾਇਬ ਸਿੰਘ ਦੇ ਘਰ ਦੇ ਹਾਲਾਤ ਅੱਜ ਬਹੁਤੀ ਖ਼ਰਾਬ ਹਨ, ਭਾਵ ਕਿ ਉਨ੍ਹਾਂ ਦਾ ਘਰ ਨੀਵਾਂ ਹੋ ਚੁੱਕਿਆ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਸਮੇਂ ਵਿੱਚ ਇਮਾਨਦਾਰੀ ਨਾਲ ਪੈਸਾ ਕਮਾਇਆ ਹੋਵੇਗਾ ਅਤੇ ਬਹੁਤ ਸਾਰਾ ਪੈਸਾ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਉੱਚਾ ਚੁੱਕਣ ਵਾਸਤੇ ਲਗਾਇਆ ਹੋਵੇਗਾ।ਦੱਸ ਦੇਈਏ ਕਿ ਇਹ
ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਰਹੇ ਹਨ।ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦੱਸਣਾ ਹੈ ਕਿ ਅੱਜ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰ ਉਨ੍ਹਾਂ ਨੂੰ ਇਹ ਮਾਣ ਹੈ ਕਿ ੳੁਨ੍ਹਾਂ ਦੇ ਬਜ਼ੁਰਗਾਂ ਦਾ ਅੱਜ ਲੋਕ ਬਹੁਤ ਸਤਿਕਾਰ ਕਰਦੇ ਹਨ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਉਨ੍ਹਾਂ ਦੇ ਬਜ਼ੁਰਗਾਂ ਦੇ ਨਾਮ ਤੇ ਇਕ ਸਮਾਧ ਬਣੀ ਹੋਈ ਹੈ ਜਿਥੇ ਲੋਕ ਸਨਮਾਨ ਨਾਲ ਸਿਰ ਝੁਕਾਉਂਦੇ ਹਨ ਅਤੇ ਸੱਥਾਂ ਵਿੱਚ ਬੈਠ ਕੇ ਉਨ੍ਹਾਂ ਦੇ ਪਰਿਵਾਰ ਦੀ ਇਮਾਨਦਾਰੀ ਦੀਆਂ ਗੱਲਾਂ ਹੁੰਦੀਆਂ ਹਨ।ਸੋ ਉਹ ਆਪਣੇ ਘਰ ਵਿੱਚ ਪੈਸੇ ਦੀ ਤੰਗੀ ਨੂੰ ਕੱਟ ਸਕਦੇ ਹਨ।ਇਸ ਤੋਂ ਇਲਾਵਾ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਬਜ਼ੁਰਗ ਬਹੁਤ ਵਧੀਆ ਕੰਮ ਕਰਕੇ ਗਏ ਹਨ,ਜਿਸ ਕਾਰਨ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ।