ਪੰਪਾਂ ਤੇ ਸੀਟੀਆਂ ਮਾਰ ਕੇ ਲੋਕਾਂ ਨੂੰ ਬੁਲਾ ਰਿਹਾ ਇਹ ਵਿਅਕਤੀ ,ਪੰਜ ਰੁਪਏ ਪੈਟਰੋਲ ਅਤੇ ਦੋ ਰੁਪਏ ਸਸਤਾ ਡੀਜ਼ਲ ਲੈ ਜਾਓ ਜੀ

Uncategorized

ਜਿਵੇਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਚੰਗੇ ਤਰੀਕੇ ਨਾਲ ਸਜਾਉਂਦੇ ਹਨ ਤਾਂ ਜੋ ਗਾਹਕ ਉਨ੍ਹਾਂ ਦੀ ਦੁਕਾਨ ਦੀ ਦੇਖਣ ਨੂੰ ਦੇਖ ਕੇ ਉਨ੍ਹਾਂ ਦੀ ਦੁਕਾਨ ਵਿਚ ਦਾਖਲ ਹੋਣ,ਕਿਉਂਕਿ ਲੋਕਾਂ ਦੀਆਂ ਅੱਖਾਂ ਨੂੰ ਜਿਹੜੀ ਚੀਜ਼ ਪਾ ਜਾਂਦੀ ਹੈ ਉਹ ਉੱਥੇ ਹੀ ਜਾਣਾ ਪਸੰਦ ਕਰਦੇ ਹਨ।ਇਸ ਤੋਂ ਇਲਾਵਾ ਦੁਕਾਨਾਂ ਦੇ ਅੱਗੇ ਇਕ ਵਿਅਕਤੀ ਸਪੈਸ਼ਲ ਤੌਰ ਤੇ ਬੈਠਾ ਹੁੰਦਾ ਹੈ,ਜੋ ਕਿ ਬਹੁਤ ਸਾਰੇ ਗਾਹਕਾਂ ਨੂੰ ਇਹ ਕਹਿੰਦਾ ਹੈ ਕਿ ਉਨ੍ਹਾਂ ਦੀ ਦੁਕਾਨ ਵਿੱਚ ਆਉਣ ਅਤੇ ਸਾਮਾਨ ਦੇਖਣ।ਪਰ ਅੱਜਕੱਲ੍ਹ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਪੈਟਰੋਲ ਪੰਪ ਤੇ ਬੈਠ ਕੇ ਲੋਕਾਂ ਨੂੰ ਅਜਿਹਾ ਕਹਿਣਾ ਪੈ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਇੱਥੋਂ ਪਵਾਓ,ਕਿਉਂਕਿ ਇੱਥੇ ਪੈਟਰੋਲ ਅਤੇ ਡੀਜ਼ਲ ਦੂਸਰੇ ਪੈਟਰੋਲ ਪੰਪਾਂ

ਨਾਲੋਂ ਸਸਤਾ ਮਿਲ ਰਿਹਾ ਹੈ। ਚੰਡੀਗਡ਼੍ਹ ਵਿੱਚ ਅਜਿਹਾ ਪੈਟਰੋਲ ਪੰਪ ਹੈ ਜਿਥੇ ਕਿ ਪੰਜਾਬ ਨਾਲੋਂ ਪੈਟਰੋਲ ਪੰਜ ਰੁਪਏ ਅਤੇ ਡੀਜ਼ਲ ਦੋ ਰੁਪਏ ਸਸਤਾ ਮਿਲ ਰਿਹਾ ਹੈ ਅਤੇ ਇਸ ਪੈਟਰੋਲ ਪੰਪ ਦੇ ਮਾਲਕਾਂ ਨੇ ਇਕ ਵਿਅਕਤੀ ਨੂੰ ਸਪੈਸ਼ਲ ਤੌਰ ਤੇ ਸਿਟੀ ਦੇ ਕੇ ਬਿਠਾ ਰੱਖਿਆ ਹੈ ਕਿ ਉਹ ਸੀਟੀ ਵਜਾਉਂਦਾ ਰਹੇ ਅਤੇ ਲੋਕਾਂ ਨੂੰ ਪੈਟਰੋਲ ਪੰਪ ਵੱਲ ਨੂੰ ਆਕਰਸ਼ਿਤ ਕਰੇ। ਇਸ ਤੋਂ ਇਲਾਵਾ ਇਨ੍ਹਾਂ ਨੇ ਇਕ ਬੋਰਡ ਵੀ ਲਗਾ ਰੱਖਿਆ ਹੈ,ਜਿਸ ਉੱਤੇ ਲਿਖਿਆ ਹੈ ਕਿ ਇਹ ਚੰਡੀਗੜ੍ਹ ਦਾ ਪਹਿਲਾ ਪੈਟਰੋਲ ਪੰਪ ਹੈ।ਜਿੱਥੇ ਪੰਜਾਬ ਨਾਲੋਂ ਪੈਟਰੋਲ ਪੰਜ ਰੁਪਏ ਵੀਹ ਪੈਸੇ ਅਤੇ ਡੀਜ਼ਲ ਦੋ ਰੁਪਏ ਉਨਾਸੀ

ਪੈਸੇ ਸਸਤਾ ਮਿਲਦਾ ਹੈ।ਪਰ ਬਹੁਤ ਸਾਰੇ ਲੋਕਾਂ ਨੂੰ ਇਸ ਬੋਰਡ ਨੂੰ ਪੜ੍ਹਨ ਵਿੱਚ ਦਿੱਕਤ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੇ ਇੱਕ ਵਿਅਕਤੀ ਬਿਠਾ ਰੱਖਿਆ ਹੈ ਤਾਂ ਜੋ ਉਹ ਲੋਕਾਂ ਨੂੰ ਸੀਟੀ ਮਾਰ ਕੇ ਦੱਸ ਸਕੇ ਕਿ ਇੱਥੇ ਪੈਟਰੋਲ ਦੂਸਰੇ ਪੈਟਰੋਲ ਪੰਪਾਂ ਨਾਲੋਂ ਸਸਤਾ ਮਿਲ ਰਿਹਾ ਹੈ।ਸੋ ਅੱਜਕੱਲ੍ਹ ਪੰਜਾਬ ਦੇ ਲੋਕ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ।ਇਨ੍ਹਾਂ ਕੀਮਤਾਂ ਨੂੰ ਵਧਦਾ ਦੇਖ ਅਜਿਹਾ ਲੱਗਦਾ ਹੈ

ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਹੁਣ ਸਾਈਕਲ ਦੁਬਾਰਾ ਚੁੱਕਣੇ ਪੈਣਗੇ।

Leave a Reply

Your email address will not be published. Required fields are marked *