ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਲਾਪਰਵਾਹੀ ਦੇਖਣ ਨੂੰ ਮਿਲਦੀ ਹੈ ਅਤੇ ਬਹੁਤ ਸਾਰੇ ਮਰੀਜ਼ ਆਪਣੀ ਜਾਨ ਗਵਾ ਬੈਠਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਔਰਤ ਦੀ ਉਮਰ ਚਾਲੀ ਤੋਂ ਪਨਤਾਲੀ ਸਾਲ ਦੇ ਵਿਚਕਾਰ ਸੀ ਇਸ ਔਰਤ ਦੀ ਬਾਂਹ ਸੁੰਨ ਹੋ ਰਹੀ ਸੀ, ਜਿਸ ਤੋਂ ਬਾਅਦ ਇਹ ਆਪਣਾ ਟੈਸਟ ਕਰਵਾਉਣ ਦੇ ਲਈ ਇਸ ਨਿੱਜੀ ਹਸਪਤਾਲ ਵਿੱਚ ਆਈ ਸੀ। ਪਰ ਇਸੇ ਦੌਰਾਨ ਡਾਕਟਰਾਂ ਨੇ ਉਸ ਨੂੰ ਉੱਥੇ ਦਾਖ਼ਲ ਕਰ ਲਿਆ।ਇਸ ਤੋਂ ਇਲਾਵਾ ਉਸ ਦੇ ਸਾਹ ਵਾਲੀ ਨਾਲੀ ਵੀ
ਲਗਾ ਦਿੱਤੀ।ਨਾਲ ਹੀ ਇੱਕ ਟੀਕਾ ਲਗਾਇਆ।ਜਿਸ ਤੋਂ ਬਾਅਦ ਅਚਾਨਕ ਹੀ ਉਸ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਨਿੱਜੀ ਹਸਪਤਾਲ ਵਿੱਚ ਹੁਣ ਹੰਗਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਡਾਕਟਰਾਂ ਵੱਲੋਂ ਔਰਤ ਦਾ ਇਲਾਜ ਕੀਤਾ ਜਾ ਰਿਹਾ ਸੀ,ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਸਿਰਫ਼ ਇੱਥੇ ਟੈਸਟ ਕਰਵਾਉਣ ਲਈ ਆਈ ਸੀ। ਪਰ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਦੀ ਮਨਜ਼ੂਰੀ ਤੋਂ ਬਿਨਾਂ ਹੀ ਉਸ ਨੂੰ ਇੱਥੇ ਦਾਖ਼ਲ ਕਰ ਲਿਆ ਅਤੇ
ਇੱਕ ਟੀਕਾ ਵੀ ਲਗਾ ਦਿੱਤਾ।ਜਿਸ ਤੋਂ ਬਾਅਦ ਉਹ ਔਰਤ ਦੱਸਣਾ ਚਾਹੁੰਦੀ ਸੀ ਕਿ ਉਸ ਨੂੰ ਇਕ ਇੰਜੈਕਸ਼ਨ ਦਿੱਤਾ ਗਿਆ ਹੈ,ਪਰ ਡਾਕਟਰਾਂ ਨੇ ਜਾਣਬੁੱਝ ਕੇ ਉਸ ਦੇ ਸਾਹ ਵਾਲੀ ਨਾਲੀ ਲਗਾ ਦਿੱਤੀ ਤਾਂ ਜੋ ਉਹ ਬੋਲ ਨਾ ਸਕੇ।ਪਰ ਬਾਅਦ ਵਿੱਚ ਜਦੋਂ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਤਾਂ ਸਾਹ ਵਾਲੀ ਨਾਲੀ ਉਤਾਰੀ ਗਈ। ਬਾਅਦ ਵਿਚ ਔਰਤ ਨੇ ਦੱਸਿਆ ਕਿ ਉਸ ਦੇ ਅਜਿਹਾ ਟੀਕਾ ਲਗਾਇਆ ਗਿਆ ਹੈ,ਜਿਸ ਕਾਰਨ ਉਸਦੀ ਮੌਤ ਹੋ ਸਕਦੀ ਹੈ ਅਤੇ ਬਾਅਦ ਵਿੱਚ ਅਜਿਹਾ ਹੁੰਦਾ ਵੀ ਹੈ ਅਤੇ ਉਸ ਔਰਤ ਦੀ ਮੌਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਸ ਡਾਕਟਰ ਦੀ ਗ੍ਰਿਫ਼ਤਾਰੀ ਦੀ ਮੰਗ ਹੋ ਰਹੀ ਹੈ।ਜਿਸ ਨੇ ਔਰਤ ਦੇ ਟੀਕਾ ਲਗਾਇਆ ਸੀ ਹਸਪਤਾਲ ਵਿੱਚ ਮੌਕੇ ਤੇ ਪੁਲਸ ਮੁਲਾਜ਼ਮ ਵੀ ਪਹੁੰਚੇ।ਵੱਡੀ
ਮਾਤਰਾ ਵਿੱਚ ਪੁਲੀਸ ਮੁਲਾਜ਼ਮ ਇੱਥੇ ਆਏ ਕਿਉਂਕਿ ਪਰਿਵਾਰਕ ਮੈਂਬਰਾਂ ਵੱਲੋਂ ਵੱਡੇ ਪੱਧਰ ਤੇ ਹੰਗਾਮਾ ਕੀਤਾ ਜਾ ਰਿਹਾ ਸੀ। ਪਰ ਜਿਸ ਡਾਕਟਰ ਨੇ ਔਰਤ ਦੇ ਟੀਕਾ ਲਗਾਇਆ ਸੀ,ਉਹ ਫਰਾਰ ਹੈ। ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਛਾਣਬੀਣ ਕੀਤੀ ਜਾ ਰਹੀ ਹੈ, ਛਾਣਬੀਣ ਦੇ ਦੌਰਾਨ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।