ਪਿਓ ਦੇ ਆਪ੍ਰੇਸ਼ਨ ਦੇ ਲਈ ਇਹ ਬੱਚਾ ਕਰ ਰਿਹਾ ਹੈ 15 ਰੁਪਏ ਦੇ ਵਿਚ ਦਿਹਾੜੀ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਹਨ,ਜਿਨ੍ਹਾਂ ਦੇ ਘਰਾਂ ਵਿੱਚ ਗ਼ਰੀਬੀ ਦੇ ਨਾਲ ਨਾਲ ਬਿਮਾਰੀ ਵੀ ਹੈ ਅਤੇ ਇਹ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ।ਪਰ ਫਿਰ ਵੀ ਸਰਕਾਰਾਂ ਇਹ ਦਾਅਵੇ ਕਰਦੀਆਂ ਹਨ ਕਿ ਉਨ੍ਹਾਂ ਵੱਲੋਂ ਆਪਣੇ ਸੂਬੇ ਦੇ ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਸਾਡੇ ਸੂਬੇ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜੋ ਕਿ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ, ਭਾਵ ਉਨ੍ਹਾਂ ਦੇ ਘਰ ਵਿੱਚ ਅਜਿਹੀਆਂ ਸਹੂਲਤਾਂ ਮੌਜੂਦ ਨਹੀਂ ਹਨ ਜੋ ਕਿ ਇਕ ਪਰਿਵਾਰ ਲਈ ਜ਼ਰੂਰੀ ਹੁੰਦੀਆਂ ਹਨ।ਇਸੇ ਤਰ੍ਹਾਂ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਉਂਦੇ ਇੱਕ ਪਰਿਵਾਰ ਉੱਤੇ

ਦੁੱਖਾਂ ਦਾ ਕਹਿਰ ਟੁੱਟਿਆ ਹੋਇਆ ਹੈ।ਦਸ ਦਈਏ ਕਿ ਇਸ ਪਰਿਵਾਰ ਵਿੱਚ ਮਾਤਾ ਪਿਤਾ ਦੇ ਨਾਲ ਉਨ੍ਹਾਂ ਦੇ ਤਿੰਨ ਲੜਕੇ ਹਨ, ਜਿਨ੍ਹਾਂ ਦੀ ਉਮਰ ਕੁਝ ਜ਼ਿਆਦਾ ਨਹੀਂ ਹੈ।ਬੜੀ ਮੁਸ਼ਕਲ ਨਾਲ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਦੱਸ ਦਈਏ ਕਿ ਪਰਿਵਾਰ ਦੇ ਮੁਖੀ ਨੂੰ ਭਿਆਨਕ ਬਿਮਾਰੀ ਹੈ, ਜਿਸ ਕਾਰਨ ਦੋ ਵਾਰ ਉਨ੍ਹਾਂ ਦਾ ਆਪਰੇਸ਼ਨ ਹੋ ਚੁੱਕਿਆ ਹੈ ਅਤੇ ਤੀਸਰੀ ਵਾਰ ਆਪ੍ਰੇਸ਼ਨ ਲਈ ਪੰਜਾਹ ਹਜ਼ਾਰ ਰੁਪਏ ਦੀ ਜ਼ਰੂਰਤ ਹੈ।ਪਰ ਉਨ੍ਹਾਂ ਦੇ ਛੋਟੀ ਉਮਰ ਦੇ ਬੱਚਿਆਂ ਵੱਲੋਂ ਹਿੰਮਤ ਕੀਤੀ ਜਾ ਰਹੀ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਪੁੱਤਰ ਝੋਨੇ ਦੀ ਪਨੀਰੀ ਪੁੱਟਦਾ ਹੈ ਅਤੇ ਸਾਰਾ ਦਿਨ ਉਸ ਨੂੰ ਕੰਮ ਕਰਨ ਤੋਂ ਬਾਅਦ ਪੰਦਰਾਂ ਰੁਪਏ ਮਿਲਦੇ ਹਨ ਰੋਂਦੇ ਹੋਏ।ਇਸ ਬੱਚੇ ਨੇ ਪੱਤਰਕਾਰ ਨੂੰ ਦੱਸਿਆ ਕਿ ਉਸ ਨੇ ਆਪਣੇ ਪਿਤਾ ਦੇ ਇਲਾਜ ਲਈ ਪੱਚੀ ਰੁਪਏ ਜਮ੍ਹਾਂ ਕੀਤੇ ਹਨ।ਜਿਸ ਨੂੰ ਸੁਣ ਕੇ ਕਿਸੇ ਦੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿ ਕਿਸ ਤਰੀਕੇ ਨਾਲ ਇਹ ਬੱਚੇ ਉਮੀਦ ਕਰ ਰਹੇ ਹਨ

ਕਿ ਇਹ ਪੰਦਰਾਂ ਰੁਪਏ ਦੀ ਦਿਹਾੜੀ ਕਰਨ ਤੋਂ ਬਾਅਦ ਆਪਣੇ ਪਿਤਾ ਦਾ ਇਲਾਜ ਕਰਵਾ ਸਕਦੇ ਹਨ।

Leave a Reply

Your email address will not be published.