ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ,ਜਿਥੇ ਕਿ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਗੋ-ਲੀ ਮਾਰੀ। ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨਜ਼ਦੀਕ ਇੱਕ ਨਿੱਜੀ ਹੋਟਲ ਹੈ,ਜਿੱਥੇ ਕਿ ਇਹ ਦੋਨੋਂ ਲੜਕਾ ਲੜਕੀ ਨੇ ਇੱਕ ਕਮਰਾ ਬੁੱਕ ਕਰਵਾਇਆ ਸੀ।ਇਸੇ ਦੌਰਾਨ ਉਨ੍ਹਾਂ ਵੱਲੋਂ ਇਹ ਕੰਮ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਕੁਝ ਘੰਟਿਆਂ ਤੱਕ ਇਨ੍ਹਾਂ ਲਡ਼ਕਾ ਲਡ਼ਕੀ ਨੇ ਕਮਰਾ ਨਹੀਂ ਖੋਲ੍ਹਿਆ ਤਾਂ ਉਸ ਤੋਂ ਬਾਅਦ ਹੋਟਲ ਵਾਲਿਆਂ ਨੇ ਕਮਰਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਪਰ ਅੰਦਰੋਂ
ਕੋਈ ਜਵਾਬ ਨਹੀਂ ਆਇਆ।ਉਸ ਤੋਂ ਬਾਅਦ ਹੋਟਲ ਵਾਲਿਆਂ ਨੇ ਖੁਦ ਹੀ ਕਮਰਾ ਖੋਲ੍ਹਿਆ ਅਤੇ ਅੰਦਰ ਦੇਖਿਆ ਕਿ ਲੜਕਾ ਲੜਕੀ ਦੋਨੋਂ ਮ੍ਰਿਤਕ ਹਾਲਤ ਵਿਚ ਪਏ ਸੀ। ਜਾਣਕਾਰੀ ਮੁਤਾਬਕ ਦੋਵਾਂ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ ਪੁਲੀਸ ਮੁਲਾਜ਼ਮਾਂ ਵੱਲੋਂ ਮੌਕੇ ਤੇ ਆ ਕੇ ਘਟਨਾ ਦੀ ਪੁਸ਼ਟੀ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਲੜਕੇ ਦਾ ਨਾਮ ਪ੍ਰਭਨੂਰ ਸਿੰਘ ਅਤੇ ਮ੍ਰਿਤਕ ਲੜਕੀ ਦਾ ਨਾਮ ਸਿਮਰਨ ਕੌਰ ਸੀ, ਉਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਇਸ ਤੋਂ ਇਲਾਵਾ
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਅਜਿਹਾ ਦੇਖ ਕੇ ਸਦਮਾ ਲੱਗਿਆ ਕਿ ਉਨ੍ਹਾਂ ਦੇ ਬੱਚਿਆਂ ਨੇ ਅਜਿਹਾ ਕਦਮ ਕਿਉਂ ਚੁੱਕਿਆ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੋਨੋਂ ਹੀ ਆਇਲਟਸ ਕਰਦੇ ਸੀ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ। ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ
ਹੈ ਤਾਂ ਜੋ ਇਹ ਪਤਾ ਚੱਲ ਸਕੇ ਕਿ ਇਸ ਮਾਮਲੇ ਦੀ ਅਸਲ ਵਜ੍ਹਾ ਕੀ ਹੈ।