ਅੱਜਕੱਲ੍ਹ ਬਹੁਤ ਸਾਰੇ ਲੋਕ ਜੋੜਾਂ ਦੇ ਦਰਦ,ਸਰਵਾਈਕਲ,ਰੀੜ੍ਹ ਦੀ ਹੱਡੀ ਦੇ ਦਰਦ ਤੋਂ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ,ਜਿਸ ਕਾਰਨ ਉਹ ਬਹੁਤ ਸਾਰੇ ਡਾਕਟਰਾਂ ਕੋਲ ਚੱਕਰ ਵੀ ਲਗਾਉਂਦੇ ਹਨ।ਕੁਝ ਡਾਕਟਰ ਉਨ੍ਹਾਂ ਦਾ ਇਲਾਜ ਸਿਰਫ ਦਵਾਈ ਨਾਲ ਕਰਦੇ ਹਨ, ਜਿਸ ਕਾਰਨ ਕੁਝ ਸਮੇਂ ਲਈ ਉਨ੍ਹਾਂ ਦਾ ਦਰਦ ਦੂਰ ਹੋ ਜਾਂਦਾ ਹੈ।ਪਰ ਉਨ੍ਹਾਂ ਦੀ ਜੋ ਸਮੱਸਿਆ ਹੈ ਉਹ ਜਡ਼੍ਹ ਤੋਂ ਖਤਮ ਨਹੀਂ ਹੁੰਦੀ।ਜਿਸ ਕਾਰਨ ਵਾਰ ਵਾਰ ਉਨ੍ਹਾਂ ਨੂੰ ਜੋੜਾਂ ਵਿਚ ਦਰਦ ਹੁੰਦਾ ਹੈ ਜਾਂ ਫਿਰ ਉਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਵਾਰ ਵਾਰ ਹੁੰਦੀ ਹੈ। ਇਸ ਤੋਂ ਇਲਾਵਾ ਦੀ ਸਾਡੇ ਸਰੀਰ ਦੀਆਂ ਹੱਡੀਆਂ ਨਾਲ ਜੁੜੀਆਂ
ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ।ਜਿਨ੍ਹਾਂ ਨੂੰ ਹੁਣ ਇਕ ਨਵੇਂ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ,ਇਸ ਨੂੰਠੀਕ ਕਰਨ ਦੇ ਲਈ ਕਾਈਰੋਪ੍ਰੈਕਟਿਕ ਵੱਲੋਂ ਕੁਝ ਅਜਿਹੇ ਤਰੀਕੇ ਅਪਣਾਏ ਜਾਂਦੇ ਹਨ। ਜਿਸ ਤੋਂ ਬਾਅਦ ਬਿਨਾਂ ਦਵਾਈ ਲਏ ਹੀ ਲੋਕ ਆਪਣੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਨ। ਪੰਜਾਬ ਵਿੱਚ ਵੀ ਅਜਿਹਾ ਇਲਾਜ ਸੰਭਵ ਹੈ।ਪੰਜਾਬ ਵਿੱਚ ਪਰਦੀਪ ਸਿੰਘ ਨਾਂ ਦੇ ਕਾਈਰੋਪ੍ਰੈਕਟਿਕ ਹਨ, ਜੋ ਕਿ ਲੋਕਾਂ ਨੂੰ ਉਪਰੋਕਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਵਾ ਦਿੰਦੇ ਹਨ
ਅਤੇ ਮਰੀਜ਼ਾਂ ਨੂੰ ਦਵਾਈ ਲੈਣ ਦੀ ਜ਼ਰੂਰਤ ਵੀ ਨਹੀਂ ਪੈਂਦੀ।ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਡੇ ਸਰੀਰ ਵਿੱਚ ਰੀੜ੍ਹ ਦੀ ਹੱਡੀ, ਗਰਦਨ ਦੀਆਂ ਨਸਾਂ ਜਾਂ ਫਿਰ ਗੋਡਿਆਂ ਜਾਂ ਕੂਹਣੀਆ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ।ਇਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜਦੋਂ ਸਾਡੇ ਸਰੀਰ ਦਾ ਢਾਂਚਾ ਵਿਗੜਜਾਂਦਾ ਹੈ ਤਾਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ।ਇਨ੍ਹਾਂ ਵੱਲੋਂ ਇਸ ਢਾਂਚੇ ਨੂੰ ਠੀਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸਾਡੇ ਸਰੀਰ ਦੇ
ਜੋੜ ਆਪਣੇ ਆਪ ਹੀ ਦਰਦ ਨੂੰ ਦੂਰ ਕਰਨ ਲੱਗ ਜਾਂਦੇ ਹਨ, ਭਾਵ ਕਿ ਇੱਥੇ ਕਿਸੇ ਵੀ ਦਵਾਈ ਦੀ ਜ਼ਰੂਰਤ ਨਹੀਂ ਪੈਂਦੀ।