24 ਲੱਖ ਰੁਪਏ ਲਾ ਕੇ ਨੂੰਹ ਨੂੰ ਭੇਜਿਆ ਸੀ ਕਨੇਡਾ ,ਨੂੰਹ ਨੇ ਬਾਹਰ ਜਾ ਕੀਤਾ ਇਹ ਕੰਮ ,ਪਰਿਵਾਰ ਨੇ ਰੋ ਰੋ ਦੱਸੀ ਸਾਰੀ ਕਹਾਣੀ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਕਿ ਨੌਜਵਾਨ ਵਿਦੇਸ਼ ਜਾਣ ਦੇ ਚੱਕਰ ਵਿੱਚ ਧੋਖਾ ਖਾ ਬੈਠਦੇ ਹਨ ਅਤੇ ਉਸ ਤੋਂ ਬਾਅਦ ਉਹ ਅਜਿਹਾ ਕਦਮ ਚੁੱਕਦੇ ਹਨ।ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਆ ਜਾਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਧਨੌਲਾ ਤੋਂ ਸਾਹਮਣੇ ਆ ਰਿਹਾ ਹੈ, ਇਥੋਂ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਾਡੀ ਨੇ ਆ-ਤ-ਮ-ਹੱ-ਤਿ-ਆ ਕਰ ਲਈ।ਕਿਉਂਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ,ਇਸ ਲਈ ਉਸ ਨੇ ਇੱਕ ਆਈਲੈੱਟਸ ਵਾਲੀ ਲੜਕੀ ਨਾਲ ਵਿਆਹ ਕੀਤਾ ਸੀ। ਉਸ ਦੇ ਪਰਿਵਾਰ ਨੇ ਸਾਰਾ ਖਰਚਾ ਕਰਕੇ ਲੜਕੀ ਨੂੰ ਕੈਨੇਡਾ ਭੇਜਿਆ ਅਤੇ ਉਨ੍ਹਾਂ ਨੂੰ

ਉਮੀਦ ਸੀ ਕਿ ਲੜਕੀ ਉਨ੍ਹਾਂ ਦੇ ਪੁੱਤਰ ਨੂੰ ਕੈਨੇਡਾ ਲੈ ਕੇ ਜਾਵੇਗੀ,ਪਰ ਅਜਿਹਾ ਨਹੀਂ ਹੋਇਆ।ਕਿਉਂਕਿ ਲੜਕੀ ਨੇ ਕੈਨੇਡਾ ਜਾਣ ਤੋਂ ਬਾਅਦ ਹੀ ਆਪਣੇ ਰੰਗ ਬਦਲਣੇ ਸ਼ੁਰੂ ਕਰ ਦਿੱਤੇ, ਭਾਵ ਕਿ ਉਹ ਉਨ੍ਹਾਂ ਦੇ ਪੁੱਤਰ ਨਾਲ ਗੱਲਬਾਤ ਨਹੀਂ ਕਰਦੀ ਸੀ।ਉਨ੍ਹਾਂ ਦੇ ਪੁੱਤਰ ਦੇ ਫੋਨ ਦੀਆਂ ਬਹੁਤ ਸਾਰੀਆਂ ਵ੍ਹੱਟਸਐਪ ਚੈਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ,ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਲਵਪ੍ਰੀਤ ਸਿੰਘ ਲਾਡੀ ਆਪਣੀ ਪਤਨੀ ਦੀਆਂ ਬਹੁਤ ਮਿੰਨਤਾਂ ਕਰਦਾ ਸੀ ਕਿ ਉਹ ਉਸ ਨਾਲ ਗੱਲ ਕਰੇ ਅਤੇ

ਉਸ ਨੂੰ ਵਿਦੇਸ਼ ਲੈ ਕੇ ਜਾਵੇ।ਪਰ ਉਸ ਦੀ ਪਤਨੀ ਵਲੋਂ ਚ ਮੈਸੇਜ ਕੀਤੇ ਜਾ ਰਹੇ ਸੀ ਉਹ ਬਹੁਤ ਹੀ ਠੇਸ ਪਹੁੰਚਾਉਣ ਵਾਲੇ ਸੀ।ਲੰਬੇ ਸਮੇਂ ਤੋਂ ਲਵਪ੍ਰੀਤ ਸਿੰਘ ਲਾਡੀ ਦੀ ਪਤਨੀ ਉਸ ਨੂੰ ਪਰੇਸ਼ਾਨ ਕਰ ਰਹੀ ਸੀ,ਜਿਸ ਤੋਂ ਤੰਗ ਆ ਕੇ ਉਸ ਨੇ ਆ-ਤ-ਮ-ਹੱ-ਤਿ-ਆ ਦਾ ਰਾਹ ਚੁਣਿਆ।ਹੁਣ ਇਸ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਨਾਲ ਉਸ ਦੀ ਪਤਨੀ ਨੇ ਗਲਤ ਕੀਤਾ ਜਿਸ ਕਾਰਨ ਉਸ ਨੇ ਆਪਣੀ ਜਾਨ ਗਵਾਈ ਅਤੇ ਹੁਣ ਉਸ ਲੜਕੀ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ

 

ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ।

Leave a Reply

Your email address will not be published. Required fields are marked *