ਕੁਲਬੀਰ ਨਰੂਆਣਾ ਦੇ ਕਾਤਲ ਮਨਪਰੀਤ ਮੰਨਾ ਦੀਆਂ ਬਠਿੰਡਾ ਦੇ ਸਿਵਲ ਹਸਪਤਾਲ ਚੋਂ ਦੇਖੋ ਲਾਈਵ ਤਸਵੀਰਾਂ

Uncategorized

ਅੱਜ ਤੜਕ ਸਵੇਰ ਹੀ ਇਕ ਖਬਰ ਸਾਹਮਣੇ ਆਈ ਸੀ ਕਿ ਬਠਿੰਡਾ ਚ ਕੁਲਵੀਰ ਨਰੂਆਣਾ ਦਾ ਉਨ੍ਹਾਂ ਦੇ ਸਾਥੀ ਮੰਨਾ ਨੇ ਗੋ-ਲੀ-ਆਂ ਚਲਾ ਕੇ ਕ-ਤ-ਲ ਕਰ ਦਿੱਤਾ ਸੀ।ਇਸ ਤੋਂ ਇਲਾਵਾ ਇੱਥੇ ਇਕ ਚਮਕੌਰ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਨਰੂਆਣਾ ਦੇ ਨਾਲ ਮਨਾਂ ਦੇ ਚੰਗੇ ਸੰਬੰਧ ਸੀ, ਪਰ ਮੰਨਾ ਨੇ ਕੁਲਬੀਰ ਨਰੂਆਣਾ ਦੇ ਘਰ ਆ ਕੇ ਵਿਸ਼ਵਾਸਘਾਤ ਕੀਤਾ ਅਤੇ ਚਾਹ ਪਾਣੀ ਪੀਣ ਦੇ ਬਹਾਨੇ ਉਨ੍ਹਾਂ ਦੇ ਘਰ ਵਿਚ ਆਇਆ ਤੇ ਬਾਅਦ ਵਿਚ ਉਸ ਉਤੇ ਗੋ-ਲੀ-ਆਂ ਚਲਾ ਦਿੱਤੀਆਂ। ਜਿਸ ਕਾਰਨ ਮੌਕੇ ਤੇ ਹੀ ਉਸਦੀ ਮੌਤ ਹੋ ਗਈ।ਇਸ ਘਟਨਾ ਨੂੰ ਅੰਜਾਮ ਦੇਣ ਤੋਂ

ਬਾਅਦ ਮੰਨਾ ਫ਼ਰਾਰ ਹੋ ਗਿਆ ਸੀ।ਪਰ ਹੁਣ ਉਸ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਇਸ ਸਮੇਂ ਜ਼ਖ਼ਮੀ ਹੈ ਅਤੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਸੀ।ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮੰਨੇ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਫ਼ਰੀਦਕੋਟ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ।ਜਿਸ ਲਈ ਹੁਣ ਪੁਲਿਸ ਮੁਲਾਜ਼ਮ ਉਸ ਨੂੰ ਫ਼ਰੀਦਕੋਟ ਲਿਜਾ ਰਹੇ ਹਨ ਅਤੇ ਇਸ ਸਮੇਂ ਬਠਿੰਡਾ ਦਾ ਸਿਵਲ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਚੁੱਕਿਆ ਹੈ,ਭਾਵ ਚਾਰੇ ਪਾਸੇ ਪੁਲੀਸ ਹੀ ਪੁਲੀਸ ਦਿਖਾਈ ਦੇ ਰਹੀ ਹੈ।ਕਿਉਂਕਿ ਮੰਨਾ ਇਕ ਦੋਸ਼ੀ ਹੈ

ਅਤੇ ਉਸ ਦਾ ਪੁਲਿਸ ਦੀ ਹਿਰਾਸਤ ਵਿਚ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ,ਨਹੀਂ ਤਾਂ ਮਾਹੌਲ ਤਣਾਅ ਪੂਰਨ ਬਣ ਸਕਦਾ ਹੈ।ਦੱਸ ਦੇਈਏ ਕਿ ਬਠਿੰਡਾ ਦੇ ਹਸਪਤਾਲ ਵਿਚ ਇਸ ਸਮੇਂ ਵੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਨੇ ਦੀ ਜਾਨ ਨੂੰ ਵੀ ਖ-ਤ-ਰਾ ਹੈ।ਬਹੁਤ ਸਾਰੇ ਲੋਕ ਲਗਾਤਾਰ ਕਹਿ ਰਹੇ ਹਨ ਕਿ ਕੁਲਬੀਰ ਨਰੂਆਣਾ ਹੁਣ ਸੁਧਰਨਾ ਚਾਹੁੰਦਾ ਸੀ ਅਤੇ ਉਹ ਬਹੁਤ ਸਾਰੇ ਲੋਕ ਭਲਾਈ

ਦੇ ਕੰਮ ਵੀ ਕਰ ਰਿਹਾ ਸੀ, ਪਰ ਉਸ ਦੇ ਸਾਥੀ ਵੱਲੋਂ ਹੀ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ।

Leave a Reply

Your email address will not be published.