ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ।ਜਿਸ ਕਾਰਨ ਉਹ ਆਈਲੈੱਟਸ ਵਾਲੀ ਲੜਕੀ ਨਾਲ ਵਿਆਹ ਕਰਵਾਉਂਦੇ ਹਨ ਅਤੇ ਸਾਰਾ ਖਰਚਾ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਦੇ ਹਨ ਅਤੇ ਇਹ ਸੁਪਨਾ ਦੇਖਦੇ ਹਨ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਕੈਨੇਡਾ ਲੈ ਕੇ ਜਾਵੇਗੀ।ਪਰ ਅਜਿਹਾ ਸਾਰੇ ਮਾਮਲਿਆਂ ਵਿਚ ਨਹੀਂ ਹੁੰਦਾ।ਬਹੁਤ ਸਾਰੇ ਮਾਮਲਿਆਂ ਵਿੱਚ ਧੋ-ਖਾ-ਧ-ੜੀ ਵੀ ਹੋ ਜਾਂਦੀ ਹੈ,ਜਿਸ ਦਾ ਖਮਿਆਜ਼ਾ ਬਾਅਦ ਵਿੱਚ ਲੜਕੇ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ।ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ,ਜਿੱਥੇ ਕਿ ਕੈਨੇਡਾ ਜਾਣ ਤੋਂ ਬਾਅਦ ਲੜਕੀਆਂ ਲੜਕਿਆਂ
ਨਾਲ ਸਬੰਧ ਤੋੜਨਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਹਨ।ਨਾਲ ਹੀ ਉਨ੍ਹਾਂ ਦਾ ਸਾਰਾ ਪੈਸਾ ਵੀ ਖਰਾਬ ਹੋ ਜਾਂਦਾ ਹੈ॥ ਇਸੇ ਤਰ੍ਹਾਂ ਦਾ ਇੱਕ ਮਾਮਲਾ ਬਰਨਾਲਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਸੁਖਬੀਰ ਸਿੰਘ ਨਾਂ ਦੇ ਲੜਕੇ ਨੇ ਆਈਲੈੱਟਸ ਵਾਲੀ ਕੁੜੀ ਨਾਲ ਵਿਆਹ ਕੀਤਾ ਸੀ। ਉਸ ਤੋਂ ਬਾਅਦ ਚਾਲੀ ਲੱਖ ਰੁਪਿਆ ਲਗਾ ਕੇ ਉਨ੍ਹਾਂ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਇਹ ਉਮੀਦ ਕੀਤੀ ਕਿ ਲੜਕੀ ਉਸ ਨੂੰ ਵਿਦੇਸ਼ ਲੈ ਕੇ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਕਿਉਂਕਿ ਲੜਕੀ ਦੇ ਰੰਗ ਢੰਗ ਵਿਦੇਸ਼ ਵਿੱਚ ਜਾਣ ਤੋਂ ਬਾਅਦ ਬਦਲ ਗਈ।ਲੜਕੇ ਨੇ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਲੜਕੀ ਕੈਨੇਡਾ ਚਲੀ ਗਈ ਤਾਂ ਉਸ ਤੋਂ ਦੋ ਮਹੀਨੇ ਤੱਕ ਸਭ ਕੁਝ ਸਹੀ ਰਿਹਾ।ਪਰ ਉਸ ਤੋਂ ਬਾਅਦ ਹੀ ਉਸ ਨੇ ਕੁਝ ਅਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਉਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਅਤੇ ਉਹ ਉਨ੍ਹਾਂ ਨਾਲ ਬ-ਦ-ਸ-ਲੂ-ਕੀ ਨਾਲ ਵੀ ਗੱਲ ਕਰਦੀ ਸੀ ਅਤੇ ਲੜਕੇ ਨਾਲੋਂ ਰਿਸ਼ਤਾ ਤੋੜਨਾ ਚਾਹੁੰਦੀ ਹੈ।ਲੜਕੇ ਦੇ ਮਾਂ ਪਿਓ ਨੇ ਗੱਲਬਾਤ ਕਰਨ ਦੌਰਾਨ ਦੱਸਿਆ
ਕਿ ਉਨ੍ਹਾਂ ਨੇ ਆਪਣਾ ਸਾਰਾ ਘਰ ਲਗਾ ਦਿੱਤਾ ਤਾਂ ਜੋ ਉਸ ਲੜਕੀ ਨੂੰ ਉਹ ਵਿਦੇਸ਼ ਵਿੱਚ ਭੇਜ ਸਕਣ,ਹੁਣ ਉਹ ਇਨਸਾਫ਼ ਚਾਹੁੰਦੇ ਹਨ।