ਅੱਧੀ ਰਾਤ ਨੂੰ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਬਾਦਲ ਪਰਿਵਾਰ ਨੂੰ ਸੁਣਾਈਆਂ ਖਰੀਆਂ ਖਰੀਆਂ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਅਤੇ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਕਰਨ ਲਈ ਤਿਆਰ ਨਹੀਂ ਹੋ ਰਹੀ।ਇਸ ਦੌਰਾਨ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਸਿਆਸਤ ਕਰਦੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਹਨ।ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਕਹਿ ਰਹੀ ਸੀ ਕਿ ਜੇਕਰ ਬਾਦਲ ਸਰਕਾਰ ਹੁੰਦੀ ਤਾਂ ਛੇ ਦਿਨਾਂ ਵਿੱਚ ਇਹ ਕਾਨੂੰਨ ਵਾਪਸ ਹੋ ਜਾਣੇ ਸੀ ਅਤੇ ਲੋਕਾਂ ਨੂੰ ਸਰਹੱਦਾਂ ਉੱਤੇ ਬੈਠਣ ਦੀ

ਜ਼ਰੂਰਤ ਨਹੀਂ ਪੈਣੀ ਸੀ। ਪਰ ਪੰਜਾਬ ਦੇ ਲੋਕਾਂ ਨੇ ਗਲਤ ਸਰਕਾਰ ਨੂੰ ਚੁਣ ਰੱਖਿਆ ਹੈ,ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਉੱਤੇ ਲੱਖਾ ਸਧਾਣਾ ਨੇ ਜਵਾਬ ਦਿੱਤਾ ਤੇ ਕਿਹਾ ਕਿ ਲੋਕ ਹੁਣ ਰਾਜਨੀਤਕ ਬੰਦਿਆਂ ਦੀਆਂ ਚਾਲਾਂ ਨੂੰ ਸਮਝਣ ਲੱਗੇ ਹਨ ਅਤੇ ਹੁਣ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ,ਕਿਉਂਕਿ ਇਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਦਾ ਘਾਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦਿੱਲੀ ਜਾ ਕੇ ਪੰਜਾਬ ਨੂੰ ਵੇਚ

ਆਉਂਦਾ ਸੀ ਤਾਂ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀਆਂ ਜੜ੍ਹਾਂ ਵਿੱਚ ਬੈਠ ਗਿਆ ਹੈ। ਪਰ ਅੱਜਕੱਲ੍ਹ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਦੇ ਬੰਦਿਆ ਦੇ ਹੱਥ ਵਿੱਚ ਫੋਨ ਹੈ ਅਤੇ ਲੋਕਾਂ ਨੂੰ ਹਰ ਪਲ ਦੀ ਖ਼ਬਰ ਮਿਲਦੀ ਹੈ,ਜਿਸ ਕਾਰਨ ਅੱਜ ਲੋਕ ਸਮਝ ਚੁੱਕੇ ਹਨ ਕਿ ਕਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਦੇ ਲੀਡਰ ਉਨ੍ਹਾਂ ਦਾ ਘਾਣ ਕਰ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੀ ਉਸ ਸਮੇਂ ਕੈਬਨਿਟ ਵਿਚ ਸੀ ਜਿਸ ਸਮੇਂ ਇਹ ਕਾਨੂੰਨ ਬਣੇ ਸੀ ਅਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਮੋਦੀ ਸਰਕਾਰ ਦੀ ਤਾਰੀਫ਼ ਕਰ ਰਿਹਾ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਤਿੰਨ ਬਿਲਾਂ ਦਾ ਗੁਣਗਾਣ ਕਰਦੇ ਹੋਏ ਦਿਖਾਈ ਦੇ ਰਿਹਾ ਸੀ,ਭਾਵੇਂ ਕਿ ਉਨ੍ਹਾਂ ਦੇ ਗਲ ਵਿੱਚੋਂ ਆਵਾਜ਼ ਨਿਕਲ ਰਹੀ ਸੀ। ਪਰ ਬਾਅਦ ਵਿੱਚ ਜਦੋਂ

ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਤੋਂ ਬਾਅਦ ਇਨ੍ਹਾਂ ਨੇ ਆਪਣਾ ਪਾਸਾ ਪਲਟ ਲਿਆ ਅਤੇ ਇਨ੍ਹਾਂ ਨੂੰ ਲੱਗਦਾ ਹੈ ਕਿ ਅੱਜ ਵੀ ਲੋਕ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਜਾਣਗੇ ਅਤੇ ਫਿਰ ਤੋਂ ਪੰਜਾਬ ਦਾ ਰਾਜ ਇਨ੍ਹਾਂ ਦੇ ਹੱਥ ਵਿਚ ਦੇਣਗੇ।

Leave a Reply

Your email address will not be published. Required fields are marked *