ਫ਼ਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਸਿੱਖ ਸੰਗਤਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਧਰਨਾ ਪ੍ਰਦਰਸ਼ਨ ਇਕ ਔਰਤ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ ਜੋ ਕੇ ਗੁਰਬਾਣੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਧਾਗੇ ਤਵੀਤ ਵੰਡ ਰਹੀ ਸੀ।ਜਾਣਕਾਰੀ ਮੁਤਾਬਕ ਇਸ ਔਰਤ ਨੇ ਆਪਣੇ ਘਰ ਵਿੱਚ ਇੱਕ ਕਮਰੇ ਦੇ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਪੁੱਛਿਆ ਦਿੰਦੀ ਸੀ ਅਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦਾ
ਦਾਅਵਾ ਕਰਦੀ ਸੀ।ਇੱਥੋਂ ਤਕ ਕਿ ਇਸ ਔਰਤ ਵੱਲੋਂ ਧਾਗੇ ਤਵੀਤ ਵੀ ਲੋਕਾਂ ਨੂੰ ਦਿੱਤੇ ਜਾ ਰਹੇ ਸੀ। ਵੱਡੀ ਮਾਤਰਾ ਵਿੱਚ ਲੋਕ ਇਸਅੌਰਤ ਕੋਲ ਆਉਂਦੇ ਸੀ।ਜਿਸ ਕਾਰਨ ਸਿੱਖ ਸੰਗਤਾਂ ਨੂੰ ਪਤਾ ਚੱਲਿਆ ਅਤੇ ਉਨ੍ਹਾਂ ਨੇ ਇਸ ਔਰਤ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਔਰਤ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।ਇਸ ਔਰਤ ਦੇ ਘਰ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ,ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੇ ਆਪਣੇ ਘਰ ਦੇ ਇਕ ਕਮਰੇ ਵਿਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਲਗਾ ਰੱਖੀਆਂ
ਹਨ ਅਤੇ ਨਜ਼ਦੀਕ ਹੀ ਇੱਕ ਗੱਦੀ ਬਣਾ ਰੱਖੀ ਹੈ।ਜਦੋਂ ਇਸ ਔਰਤ ਕੋਲੋਂ ਇਸ ਗੱਦੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਬੈਠਣ ਵਿਚ ਤਕਲੀਫ ਹੁੰਦੀ ਹੈ,ਜਿਸ ਕਾਰਨ ਉਸ ਨੇ ਇਹ ਗੱਦੀ ਲਗਾ ਰੱਖੀ ਹੈ ਅਤੇ ਉਹ ਇੱਥੇ ਬੈਠ ਕੇ ਕਿਸੇਵੀ ਪ੍ਰਕਾਰ ਦਾ ਧਾਗਾ ਤਵੀਤ ਨਹੀਂ ਦਿੰਦੀ ਬਲਕਿ ਗੁਰਬਾਣੀ ਪੜ੍ਹਦੀ ਹੈ।ਪਰ ਸਿੱਖ ਜਥੇਬੰਦੀਆਂ ਵੱਲੋਂ ਦਾਅਵੇ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਔਰਤ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਗੁਰਬਾਣੀ ਦੀ ਬੇਅਦਬੀ ਕਰ ਰਹੀ ਹੈ।
ਇਸ ਲਈ ਇਸ ਦੇ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਚਾਹੀਦਾ ਹੈ।