ਰਾਜ ਬਰਾੜ ਦੀ ਲੜਕੀ sweetaj brar ਨੇ ਸਿੱਧੂ ਮੂਸੇਵਾਲੇ ਵਾਰੇ ਲਾਈਵ ਹੋ ਕੇ ਕਹੀ ਇਹ ਵੱਡੀ ਗੱਲ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਹਰ ਵਕਤ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ ਅਤੇ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜੋ ਇੱਕ ਦੂਜੇ ਦੇ ਗੀਤਾਂ ਨੂੰ ਵਧੀਆ ਘਟੀਆ ਦੱਸਦੇ ਰਹਿੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਮਸ਼ਹੂਰ ਕਲਾਕਾਰ ਹੈ। ਬਹੁਤ ਸਾਰੇ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ;ਇੱਥੋਂ ਤੱਕ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਵੀ ਉਨ੍ਹਾਂ ਦੇ ਗੀਤਾਂ ਉੱਤੇ ਰੀਐਕਸ਼ਨ ਦਿੰਦੇ ਹੋਏ ਦਿਖਾਈ ਦਿੰਦੇ ਹਨ। ਬੌਲੀਵੁੱਡ ਦੀਆਂ ਵੱਡੀਆਂ ਹਸਤੀਆਂ ਸਿੱਧੂ ਮੂਸੇ ਵਾਲੇ ਦੇ ਗੀਤ ਸੁਣਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।

ਇੱਥੋਂ ਤਕ ਵਿਦੇਸ਼ਾਂ ਦੇ ਲੋਕ ਵੀ ਸਿੱਧੂ ਮੂਸੇ ਵਾਲੇ ਦੇ ਗੀਤਾਂ ਨੂੰ ਕਾਫ਼ੀ ਜ਼ਿਆਦਾ ਪਸੰਦ ਕਰਦੇ ਹਨ।ਹੁਣ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਨਾਲ ਨਾਲ ਉਨ੍ਹਾਂ ਦੀ ਇੱਕ ਫ਼ਿਲਮ ਆ ਰਹੀ ਹੈ,ਜਿਸਦਾ ਨਾਂ ਮੂਸਾ ਜੱਟ ਹੈ।ਇਸ ਫਿਲਮ ਵਿੱਚ ਰਾਜ ਬਰਾੜ ਦੀ ਪੁੱਤਰੀ ਸਵਿਤਾਜ ਬਰਾੜ ਨੇ ਸਿੱਧੂ ਮੂਸੇਵਾਲੇ ਨਾਲ ਕੰਮ ਕੀਤਾ ਹੈ।ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਜਦੋਂ ਉਹ ਅਵਿਤਾਸ ਬਰਾੜ ਨੂੰ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਕਿਹੜੇ ਗਾਣੇ ਜ਼ਿਆਦਾ ਪਸੰਦ ਆਏ ਹਨ ਤਾਂ ਉਨ੍ਹਾਂ ਨੇ ਮੂਸੇ ਟੇਪ ਦੇ ਬਹੁਤ ਸਾਰੇ

ਗਾਣਿਆਂ ਦੇ ਨਾਮ ਲਿਖੇ।ਇਸ ਤੋਂ ਇਲਾਵਾ ਜਦੋਂ ਇਕ ਫੈਨ ਵੱਲੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੀ ਫ਼ਿਲਮ ਕਦੋਂ ਆਵੇਗੀ ਤਾਂ ਉਨ੍ਹਾਂ ਨੇ ਲਿਖਿਆ ਕਿ ਇਕ ਅਕਤੂਬਰ ਦੋ ਹਜਾਰ ਇੱਕੀ ਨੂੰ ਉਨ੍ਹਾਂ ਦੀ ਫ਼ਿਲਮ ਆਵੇਗੀ ਅਤੇ ਨਾਲ ਹੀ ਉਨ੍ਹਾਂ ਨੇ ਮੂਸਾ ਜੱਟ ਫ਼ਿਲਮ ਦਾ ਨਾਮ ਵੀ ਲਿਖਿਆ।ਸਿੱਧੂ ਮੂਸੇਵਾਲੇ ਦੀ ਆਉਣ ਵਾਲੀ ਫ਼ਿਲਮ ਮੂਸਾ ਜੱਟ ਨੂੰ ਲੈ ਕੇ ਬਹੁਤ ਸਾਰੇ ਲੋਕ ਖੁਸ਼ ਹਨ ਅਤੇ ਅੰਤਰ ਪਾਰ ਕਰ ਰਹੇ ਹਨ ਕਿ ਕਦੋਂ ਸਿੱਧੂ ਮੂਸੇਵਾਲੇ ਦੀ ਇਹ

ਫ਼ਿਲਮ ਆਵੇਗੀ ਅਤੇ ਲੋਕਾਂ ਵੱਲੋਂ ਇਸ ਫਿਲਮ ਨੂੰ ਕਿੰਨਾ ਕੁ ਪਿਆਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *