ਅੱਜਕੱਲ੍ਹ ਸਾਡੇ ਸਾਹਮਣੇ ਅਜਿਹੇ ਬਹੁਤ ਸਾਰੇ ਮਾਮਲੇ ਆਉਂਦੀਆਂ ਹਨ, ਜਿੱਥੇ ਛੋਟੀ ਉਮਰ ਦੇ ਬੱਚੇ ਮਿਹਨਤ ਮਜ਼ਦੂਰੀ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਹ ਆਪਣੇ ਪਰਿਵਾਰ ਦੀ ਮਦਦ ਕਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਪਰਿਵਾਰ ਵਿੱਚ ਨੌੰ ਸਾਲ ਦਾ ਬੱਚਾ ਭੇਲ ਪੂਰੀ ਦੀ ਰੇਹੜੀ ਲਗਾ ਰਿਹਾ ਸੀ।ਪਰ ਕੁਝ ਭਲੇ ਲੋਕਾਂ ਨੇ ਇਸ ਬੱਚੇ ਦੀ ਮਜਬੂਰੀ ਨੂੰ ਸਮਝਿਆ ਇਸ ਦੇ ਪਰਿਵਾਰ ਦੀ ਮਜਬੂਰੀ ਨੂੰ ਸਮਝਿਆ ਅਤੇ ਇਸ ਬੱਚੇ ਨੂੰ ਇਹ ਰੇਹੜੀ ਲਗਾਉਣ ਤੋਂ ਮਨਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਇਸ ਦੇ ਪਰਿਵਾਰ ਦੀ
ਸਹਾਇਤਾ ਕਰਨਗੇ।ਜਾਣਕਾਰੀ ਮੁਤਾਬਕ ਇਸ ਨੌਂ ਸਾਲ ਦੇ ਬੱਚੇ ਦੇ ਪਿਤਾ ਦੀ ਮੌਤ ਅੱਜ ਤੋਂ ਛੇ ਮਹੀਨੇ ਪਹਿਲਾਂ ਹੋ ਚੁੱਕੀ ਹੈ, ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ ਜਿਸ ਕਾਰਨ ਉਹ ਇਸ ਦੁਨੀਆਂ ਵਿੱਚ ਨਹੀਂ ਹਨ। ਉਸ ਤੋਂ ਬਾਅਦ ਇਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਕਾਫੀ ਮੁਸ਼ਕਲ ਹੁੰਦਾ ਜਾ ਰਿਹਾ ਸੀ।ਇਸ ਨੌਂ ਸਾਲ ਦੇ ਬੱਚੇ ਦੀਆਂ ਦੋ ਭੈਣਾਂ ਹਨ ਅਤੇ ਪਰਿਵਾਰ ਵਿਚ ਇਨ੍ਹਾਂ ਦੀ ਮਾਂ ਹੈ। ਮਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਸੀ। ਪਰ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਕਾਫੀ
ਜ਼ਿਆਦਾ ਮੁਸ਼ਕਲ ਹੋ ਚੁੱਕਿਆ ਸੀ, ਜਿਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਰੇਹੜੀ ਲਗਾਉਣ ਲਈ ਕਿਹਾ।ਪਰ ਹੁਣ ਕੁਝ ਭੈਣ ਭਰਾਵਾਂ ਨੇ ਇਨ੍ਹਾਂ ਦੀ ਮਦਦ ਕਰਨਾ ਦੀ ਜ਼ਿੰਮੇਵਾਰੀ ਚੁੱਕੀ ਹੈ।ਕੁਝ ਲੋਕ ਅਜਿਹੇ ਹਨ ਜੋ ਇਨ੍ਹਾਂ ਨੂੰ ਪੈਸਾ ਦੇ ਰਹੇ ਹਨ ਤਾਂ ਜੋ ਇਹ ਆਪਣਾ ਜ਼ਰੂਰੀ ਸਾਮਾਨ ਖਰੀਦ ਸਕਣ।ਇਸ ਤੋਂ ਇਲਾਵਾ ਕੁਝ ਲੋਕਾਂ ਨੇ ਰਾਸ਼ਨ ਪਾਣੀ ਦੀ ਸੇਵਾ ਕੀਤੀ ਹੈ ਅਤੇ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖ਼ਰਚਾ ਚੁੱਕ ਲੈਣਗੇ।ਸੋ ਇਸ ਲਈ ਇਸ ਮਾਂ ਦਾ
ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦੀ ਹੈ, ਜੋ ਇਸ ਦੀ ਮਦਦ ਲਈ ਅੱਗੇ ਆਏ ਹਨ।