ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਔਰਤਾਂ ਨੂੰ ਆਪਣੇ ਨਾਲ ਇਨਸਾਫ਼ ਕਰਵਾਉਣ ਦੇ ਲਈ ਆਪਣੇ ਸਹੁਰੇ ਘਰ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਅਜਨਾਲਾ ਤੋਂ ਸਾਹਮਣੇ ਆ ਰਿਹਾ ਹੈ, ਜਿਥੋਂ ਤੇ ਐੱਸ ਡੀ ਐੱਮ ਦੀਪਕ ਭਾਟੀਆ ਦੀ ਪਤਨੀ ਉਰਵਸ਼ੀ ਅਤੇ ਉਨ੍ਹਾਂ ਦੀ ਪੁੱਤਰੀ ਜਿਸ ਦੀ ਉਮਰ ਅੱਠ ਸਾਲ ਹੈ ਉਨ੍ਹਾਂ ਵੱਲੋਂ ਐੱਸ ਡੀ ਐੱਮ ਦੀਪਕ ਭਾਟੀਆ ਦੇ ਘਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਪਿਛਲੇ ਤਿੰਨ ਦਿਨ ਤੋਂ ਇਹ ਇਨਸਾਫ ਲੈਣ ਲਈ ਬੈਠੀਆਂ ਹਨ। ਐੱਸ ਡੀ ਐੱਮ ਦੀਪਕ ਭਾਟੀਆ ਦੀ ਪਤਨੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ
ਕਿ ਉਸ ਦੇ ਪਤੀ ਵੱਲੋਂ ਉਸ ਨਾਲ ਕਾਫੀ ਦੁ-ਰ-ਵਿ-ਵ-ਹਾ-ਰ ਕੀਤਾ ਜਾ ਰਿਹਾ ਸੀ।ਇਥੋਂ ਤੱਕ ਕਿ ਉਸ ਦੇ ਪਤੀ ਵੱਲੋਂ ਜ਼-ਬ-ਰ-ਦ-ਸ-ਤੀ ਇਸ ਦੀ ਪ੍ਰੈਗਨੈਂਸੀ ਕਰਵਾਈ ਗਈ ਭਾਵੇਂ ਕਿ ਇਹ ਅਜਿਹੀ ਮੈਡੀਕਲ ਹਾਲਤ ਵਿੱਚ ਨਹੀਂ ਸੀ ਕਿ ਇਹ ਕਿਸੇ ਬੱਚੇ ਨੂੰ ਜਨਮ ਦੇ ਸਕੇ। ਇਸ ਨੇ ਦੱਸਿਆ ਕਿ ਇਸ ਦੀ ਨਣਦ ਇਕ ਸਹੀ ਅਤੇ ਤੰਦਰੁਸਤ ਬੱਚੇ ਨੂੰ ਜਨਮ ਨਹੀਂ ਦੇ ਪਾ ਰਹੀ ਸੀ, ਜਿਸ ਲਈ ਇਸ ਕੋਲੋਂ ਜ਼-ਬ-ਰ-ਦ-ਸ-ਤੀ ਇਕ ਬੱਚੇ ਨੂੰ ਜਨਮ ਦਿਵਾਇਆ ਗਿਆ ਅਤੇ ਉਸ ਨੂੰ ਇਸ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ।ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਤੋਂ ਬਾਅਦ ਇਸ ਨਾਲ ਬ-ਦ-ਸ-ਲੂ-ਕੀ ਕੀਤੀ
ਜਾਂਦੀ ਰਹੀ ਹੈ,ਇੱਥੋਂ ਤਕ ਕਿ ਇਸ ਦੇ ਪਤੀ ਨੇ ਪਿਛਲੇ ਤਿੰਨ ਸਾਲ ਤੋਂ ਉਸ ਨੂੰ ਘਰੋਂ ਬਾਹਰ ਕਰਕੇ ਰੱਖਿਆ ਹੋਇਆ ਹੈ। ਇਸ ਅੌਰਤ ਨੇ ਦੱਸਿਆ ਕਿ ਇਸ ਦੇ ਤਿੰਨ ਬੱਚੇ ਹਨ ਦੋ ਲੜਕੇ ਇਸ ਦੇ ਪਤੀ ਕੋਲ ਰਹਿੰਦੇ ਹਨ ਅਤੇ ਲੜਕੀ ਇਸ ਕੋਲ ਰਹਿੰਦੀ ਹੈ;ਪਿਛਲੇ ਤਿੰਨ ਦਿਨਾਂ ਤੋਂ ਇਹ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ, ਪਰ ਇਨ੍ਹਾਂ ਦੀ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਨ੍ਹਾਂ ਨੇ ਦੀਪਕ ਭਾਟੀਆ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਇਹ ਉਸ ਦੇ ਘਰ ਦੇ
ਅੱਗੇ ਇਨਸਾਫ ਦੀ ਗੁਹਾਰ ਲਗਾ ਰਹੀਆਂ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਾਂ ਪਹਿਲਾਂ ਹੀ ਇਨਸਾਫ ਨਹੀਂ ਮਿਲੇਗਾ, ਉਸ ਸਮੇਂ ਤੇ ਇੱਥੇ ਨਹੀਂ ਉੱਠਣਗੀਆਂ।