ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਜੱਸੂ ਸੈਦੋ ਵਾਲੀਆ ਨਾਂ ਦਾ ਇੱਕ ਕਬੱਡੀ ਖਿਡਾਰੀ ਆਪਣੇ ਇੱਕ ਸਾਥੀ ਨਾਲ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ। ਉਸ ਵਲੋਂ ਇਕ ਕਾਰ ਸਵਾਰ ਵਿਅਕਤੀ ਕੋਲੋਂ ਦੋ ਤਿੱਨ ਸੌ ਰੁਪਏ ਦੀ ਮਦਦ ਮੰਗੀ ਜਾ ਰਹੀ ਹੈ,ਕਿਉਂਕਿ ਉਨ੍ਹਾਂ ਦੇ ਮੋਟਰਸਾਈਕਲ ਵਿੱਚੋਂ ਤੇਲ ਖ਼ਤਮ ਹੋ ਗਿਆ ਸੀ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ, ਜੋ ਇਸ ਦਾ ਵੀਡੀਓ ਨੂੰ ਵੇਖਣ ਤੋਂ ਬਾਅਦ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੱਸੂ ਸੈਦੋ ਵਾਲੀਆ ਨਾਂ ਦੇ ਕਬੱਡੀ
ਪਲੇਅਰ ਦੇ ਮਨ ਉੱਤੇ ਕਾਫੀ ਜ਼ਿਅਾਦਾ ਸੱਟ ਲੱਗੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਡਿਪਰੈਸ਼ਨ ਵਿਚ ਜਾ ਰਹੇ ਹਨ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਹ ਕਬੱਡੀ ਦੇ ਬਹੁਤ ਵਧੀਆ ਪਲੇਅਰ ਰਹੇ ਹਨ।ਇੱਥੋਂ ਤੱਕ ਕਿ ਉਹ ਇੰਗਲੈਂਡ ਜਾ ਕੇ ਵੀ ਖੇਡੇ ਹਨ।ਪਰ ਦੋ ਹਜਾਰ ਬਾਰਾਂ ਵਿੱਚ ਉਨ੍ਹਾਂ ਦੇ ਗੋਡੇ ਵਿੱਚ ਸਮੱਸਿਆ ਹੋ ਗਈ ਸੀ।ਜਿਸ ਤੋਂ ਬਾਅਦ ਹੌਲੀ ਹੌਲੀ ਇਹ ਸਮੱਸਿਆ ਵਧਦੀ ਗਈ ਅਤੇ ਉਨ੍ਹਾਂ ਨੂੰ ਕਬੱਡੀ ਦੀ ਖੇਡ ਛੱਡਣੀ ਪਈ।ਇਸ ਸਮੱਸਿਆ ਤੋਂ ਬਾਹਰ
ਨਿਕਲਣ ਲਈ ਉਨ੍ਹਾਂ ਦੀ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ ਅਤੇ ਉਨ੍ਹਾਂ ਦੇ ਆਰਥਿਕ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਏ।ਜਿਸ ਕਾਰਨ ਉਨ੍ਹਾਂ ਦੇ ਦਿਮਾਗ ਉੱਤੇ ਅਸਰ ਰਹਿਣ ਲੱਗਿਆ ਅਤੇ ਉਹ ਸ਼ਰਾਬ ਪੀਣ ਦੇ ਆਦੀ ਹੋ ਗਏ ਅਤੇ ਪਿਛਲੇ ਦਿਨੀਂ ਉਹ ਆਪਣੇ ਇੱਕ ਦੋਸਤ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦਾ ਤੇਲ ਖ਼ਤਮ ਹੋ ਗਿਆ ਅਤੇ ਉਨ੍ਹਾਂ ਨੇ ਕਿਸੇ ਕੋਲੋਂ ਮਦਦ ਮੰਗਣੀ ਚਾਹੀ।ਇਸੇ ਦੌਰਾਨ ਉਸ ਕਾਰ ਸਵਾਰ ਵਿਅਕਤੀ ਬਣੋ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ।ਜਿਸ ਵੀਡੀਓ ਨੇ
ਇਨ੍ਹਾਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨ ਕਰ ਰੱਖਿਆ ਹੈ।ਕਿਉਂਕਿ ਹੁਣ ਇਨ੍ਹਾਂ ਦਾ ਪਿੰਡਾਂ ਵਿਚ ਜਾਣ ਨੂੰ ਵੀ ਮਨ ਨਹੀਂ ਕਰਦਾ।ਨਾਲ ਹੀ ਜੱਸੂ ਸੈਦੋ ਵਾਲੀਆ ਦਾ ਕਹਿਣਾ ਹੈ ਕਿ ਹੁਣ ਉਹ ਸ਼ਰਾਬ ਨਹੀਂ ਪੀਣਗੇ।