ਕਿਸਾਨ ਵੀਰੋ ਹੋ ਜਾਓ ਸਾਵਧਾਨ ਹੁਣ ਆਉਣਗੇ ਮੋਟਰਾਂ ਦੇ ਬਿੱਲ, ਭਗਵੰਤ ਮਾਨ ਨੇ ਕਹੀ ਇਹ ਵੱਡੀ ਗੱਲ

Uncategorized

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨਾਂ ਕਾਲੇ ਕਾਨੂੰਨ ਅਜੇ ਤੱਕ ਰੱਦ ਨਹੀਂ ਹੋਏ,ਪਰ ਹੁਣ ਚੌਥਾ ਕਾਨੂੰਨ ਪਾਸ ਹੋਣ ਜਾ ਰਿਹਾ ਹੈ।ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਬਿਜਲੀ ਪ੍ਰਾਈਵੇਟ ਹੋਣ ਜਾ ਰਹੀ ਹੈ। ਜਿਸ ਕਾਰਨ ਪੰਜਾਬ ਬਿਜਲੀ ਪੈਦਾ ਕਰਕੇ ਕੇਂਦਰ ਸਰਕਾਰ ਨੂੰ ਦਿਆ ਕਰੇਗਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਭੀਖ ਮੰਗਣੀ ਪਿਆ ਕਰੇਗੀ। ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਉਸ ਤੋਂ ਬਾਅਦ ਖੇਤਾਂ ਵਿੱਚ ਮੁਫ਼ਤ ਵਿੱਚ ਮਿਲਣ ਵਾਲੀ ਬਿਜਲੀ ਦੇ ਬਿੱਲ ਆਇਆ ਕਰਨਗੇ। ਜਿਸ ਕਾਰਨ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ਾਨਾ ਹੀ

ਪਾਰਲੀਮੈਂਟ ਦੇ ਵਿੱਚੋਂ ਅਡਜਾਰਨਮੈਂਟ ਮੋਸ਼ਨ ਦਾ ਨੋਟਿਸ ਦਿੰਦੇ ਹਨ ਤਾਂ ਜੋ ਪਾਰਲੀਮੈਂਟ ਦੇ ਬਾਕੀ ਸਾਰੇ ਕੰਮਾਂ ਨੂੰ ਇੱਕ ਪਾਸੇ ਰੱਖ ਕੇ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਣ ਅਤੇ ਉਹ ਆਪਣੇ ਖੇਤਾਂ ਨੂੰ ਸਾਂਭ ਸਕਣ। ਇਸ ਕਿਸਾਨੀ ਅੰਦੋਲਨ ਦੌਰਾਨ ਛੇ ਸੌ ਤੋਂ ਜ਼ਿਆਦਾ ਕਿਸਾਨ ਜਾਨ ਗਵਾ ਚੁੱਕੇ ਹਨ।ਪਰ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ

ਕਿਸੇ ਦੀ ਮੌਤ ਦਾ ਕੋਈ ਦੀ ਆਂਕੜਾ ਨਹੀਂ ਹੈ।ਇਸ ਤੋਂ ਇਲਾਵਾ ਭਾਜਪਾ ਦੇ ਦੂਸਰੇ ਲੀਡਰਾਂ ਵੱਲੋਂ ਕਿਸਾਨਾਂ ਨੂੰ ਕਿਸਾਨ ਹੀ ਨਹੀਂ ਸਮਝਿਆ ਜਾ ਰਿਹਾ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਾਰਲੀਮੈਂਟ ਵਿਚ ਭਾਜਪਾ ਦੇ ਅੱਧ ਤੋਂ ਜ਼ਿਆਦਾ ਲੀਡਰਾਂ ਨੇ ਆਪਣੇ ਆਪ ਨੂੰ ਕਿਸਾਨ ਘੋਸ਼ਿਤ ਕੀਤਾ ਹੋਇਆ ਹੈ।ਇਹ ਲੀਡਰ ਦਬੀ ਆਵਾਜ਼ ਵਿੱਚ ਇਨ੍ਹਾਂ ਨਾਲ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਜ਼ਰੂਰ ਕਰਦੇ ਹਨ,ਪਰ ਇਨ੍ਹਾਂ ਦੀ ਆਵਾਜ਼ ਵੱਡੇ ਪੱਧਰ ਤੇ ਨਹੀਂ ਸੁਣੀ ਜਾ ਰਹੀ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਵੱਲੋਂ ਲਗਾਈ ਜਾ ਰਹੀ ਪਾਰਲੀਮੈਂਟ

ਦਾ ਭਾਜਪਾ ਦੇ ਲੀਡਰਾਂ ਤੇ ਕੀ ਪ੍ਰਭਾਵ ਪਵੇਗਾ ਉਸ ਬਾਰੇ ਵੀ ਗੱਲਬਾਤ ਕੀਤੀ।

Leave a Reply

Your email address will not be published. Required fields are marked *