ਫੌਜ ਦੇ ਨਾਮ ਉੱਪਰ ਇਸ ਵਿਅਕਤੀ ਨੇ ਇਸ ਗ਼ਰੀਬ ਪਰਿਵਾਰ ਨਾਲ ਕਰ ਦਿੱਤਾ ਇਹ ਸ਼ਰਮਨਾਕ ਕਾਰਾ

Uncategorized

ਅੱਜਕੱਲ੍ਹ ਧੋ-ਖਾ-ਧ-ੜੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਬਹੁਤ ਸਾਰੇ ਕੰਮ ਆਨਲਾਈਨ ਕਰਵਾ ਲਏ ਜਾਂਦੇ ਹਨ। ਇੱਥੋਂ ਤੱਕ ਕਿ ਪੈਸੇ ਦਾ ਲੈਣ ਦੇਣ ਵੀ ਆਨਲਾਈਨ ਕੀਤਾ ਜਾਂਦਾ ਹੈ। ਪਰ ਕੁਝ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।ਜਿਸ ਕਾਰਨ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਛੋਟਾ ਜਿਹਾ ਢਾਬਾ ਚਲਾਉਣ ਵਾਲੇ ਪਰਿਵਾਰਾਂ ਨਾਲ ਠੱਗੀ ਹੋ ਚੁੱਕੀ ਹੈ।ਜਾਣਕਾਰੀ ਮੁਤਾਬਕ ਇਨ੍ਹਾਂ ਦੇ ਢਾਬੇ ਤੇ ਵੀਹ ਥਾਲੀਆਂ ਦਾ ਖਾਣਾ ਬਣਾਉਣ ਦਾ ਇੱਕ ਆਰਡਰ ਆਇਆ ਸੀ,ਜਿਸ ਵਿਅਕਤੀ ਨੇ

ਇਹ ਆਰਡਰ ਦਿੱਤਾ ਸੀ।ਉਹ ਆਪਣੇ ਆਪ ਨੂੰ ਬੀਐਸਐਫ ਦਾ ਆਫੀਸਰ ਦੱਸ ਰਿਹਾ ਸੀ।ਇਸ ਪਰਿਵਾਰ ਨੇ ਇਕੱਠੇ ਮਿਲ ਕੇ ਇਕ ਘੰਟੇ ਦੇ ਵਿਚ ਵੀਹ ਥਾਲੀਆਂ ਤਿਆਰ ਕਰ ਦਿੱਤੀਆਂ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਫੋਨ ਕੀਤਾ ਗਿਆ।ਪਰ ਉਸ ਵਿਅਕਤੀ ਦਾ ਕਹਿਣਾ ਸੀ ਕਿ ਇਹ ਆਪਣਾ ਏਟੀਐਮ ਕਾਰਡ ਦਾ ਨੰਬਰ ਉਨ੍ਹਾਂ ਨੂੰ ਦੱਸ ਦੇਣਾ ਤਾਂ ਜੋ ਉਹ ਇਨ੍ਹਾਂ ਦੇ ਪੈਸੇ ਇਨ੍ਹਾਂ ਨੂੰ ਭੇਜ ਸਕੇ ਉਸ ਤੋਂ ਬਾਅਦ ਇਨ੍ਹਾਂ ਦੇ ਲੜਕੇ ਨੇ ਏਟੀਐੱਮਾਂ ਦੀ ਫੋਟੋ ਖਿੱਚ ਕੇ ਉਸ ਵਿਅਕਤੀ ਨੂੰ ਵ੍ਹੱਟਸਐਪ ਕਰ ਦਿੱਤੀ ਬਾਅਦ ਵਿਚ ਉਸ ਨੂੰ ਓ ਟੀ ਪੀ ਵੀਹ ਦੱਸ ਦਿੱਤਾ।ਬਾਅਦ ਵਿਚ ਉਸ ਵਿਅਕਤੀ

ਨੇ ਕਿਹਾ ਕਿ ਇਸ ਖਾਤੇ ਵਿੱਚ ਪੈਸੇ ਨਹੀਂ ਗਏ ਤੁਸੀਂ ਦੂਸਰਾ ਖਾਤਾ ਨੰਬਰ ਦੱਸੋ ਤਾਂ ਇਨ੍ਹਾਂ ਨੇ ਦੂਸਰੇ ਖਾਤੇ ਨੰਬਰ ਦੀ ਸਾਰੀ ਜਾਣਕਾਰੀ ਉਸ ਨਾਲ ਸਾਂਝੀ ਕੀਤੀ ਅਤੇ ਓ ਟੀ ਪੀ ਨੰਬਰ ਵੀ ਦੱਸਿਆ।ਜਿਸ ਤੋਂ ਬਾਅਦ ਇਨ੍ਹਾਂ ਦੇ ਦੋਨੋਂ ਖਾਤੇ ਖਾਲੀ ਹੋ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ਦੇ ਇਸ ਖਾਤੇ ਵਿੱਚ ਛਪੰਜਾ ਸੌ ਰੁਪਿਆ ਅਤੇ ਦੂਸਰੇ ਪੱਖ ਦੇ ਵਿਚ ਉਨੀ ਸੌ ਰੁਪਿਆ ਸੀ,ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਅਤੇ ਬੜੀ ਮੁਸ਼ਕਲ ਨਾਲ ਇਨ੍ਹਾਂ ਨੇ ਇਹ ਪੈਸੇ ਜੁੜੇ ਹੋਣਗੇ।ਇਸ ਪਰਿਵਾਰ ਵੱਲੋਂ ਆਪਣੀ ਇਹ ਕਹਾਣੀ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਇਸ ਮਾਮਲੇ ਨੂੰ ਪੁਲਸ ਮੁਲਾਜ਼ਮਾਂ ਕੋਲ ਦਰਜ

ਕਰਵਾ ਦਿੱਤਾ ਗਿਆ ਹੈ। ਪੁਲੀਸ ਮੁਲਾਜ਼ਮਾਂ ਵੱਲੋਂ ਵੀ ਇਹ ਵਿਸਵਾਸ ਦਿਵਾਇਆ ਜਾ ਰਿਹਾ ਹੈ ਕਿ ਇਨ੍ਹਾਂ ਨਾਲ ਇਨਸਾਫ਼ ਜ਼ਰੂਰ ਹੋਵੇਗਾ।

Leave a Reply

Your email address will not be published.