ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਰਹਿੰਦੇ ਹਨ,ਜਿਨ੍ਹਾਂ ਉੱਤੇ ਕਈ ਵਾਰ ਅਜਿਹੀਆਂ ਮੁਸੀਬਤਾਂ ਪੈਂਦੀਆਂ ਹਨ।ਜਿਸ ਕਾਰਨ ਉਨ੍ਹਾਂ ਨੂੰ ਅਜਿਹੇ ਕੰਮ ਕਰਨੇ ਪੈ ਜਾਂਦੇ ਹਨ। ਜਿਨ੍ਹਾਂ ਬਾਰੇ ਕਦੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦਾ।ਇਸੇ ਤਰ੍ਹਾਂ ਨਾਲ ਮਲੇਰਕੋਟਲਾ ਚ ਇਕ ਪਰਿਵਾਰ ਰਹਿੰਦਾ ਹੈ,ਜਿਸ ਪਰਿਵਾਰ ਦੇ ਮੁਖੀਆ ਇਸ ਦੁਨੀਆ ਵਿਚ ਨਹੀਂ ਰਹੇ।ਜਿਸ ਕਾਰਨ ਇਸ ਘਰ ਚ ਮੌਜ਼ੂਦ ਧੀਆਂ ਵੱਲੋਂ ਘਰ ਦੀ ਜ਼ਿੰਮੇਵਾਰੀ ਚੁੱਕੀ ਜਾ ਰਹੀ ਹੈ।ਇਸ ਘਰ ਵਿਚ ਰਿਤੂ ਵਰਮਾ ਨਾਂ ਦੀ ਇੱਕ ਲੜਕੀ ਹੈ ਅਤੇ ਉਹ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ, ਪਰ ਇਸ ਦੇ ਬਾਵਜੂਦ
ਉਹ ਇਹ ਈ ਰਿਕਸ਼ਾ ਚਲਾਉਂਦੀ ਹੈ ਤਾਂ ਜੋ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਘਰ ਦਾ ਗੁਜ਼ਾਰਾ ਕਰਨ ਵਿੱਚ ਮਦਦ ਕਰ ਸਕੇ।ਰਿਤੂ ਵਰਮਾ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀਆਂ ਛੇ ਲੜਕੀਆਂ ਹਨ। ਸਾਰੀਆਂ ਹੀ ਲੜਕੀਆਂ ਬਹੁਤ ਬਹਾਦਰ ਹਨ।ਰਿਤੂ ਵਰਮਾ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨ ਵਿਚ ਕਾਫ਼ੀ ਜ਼ਿਆਦਾ ਮਦਦ ਕਰ ਰਹੀ ਹੈ।ਆਸ ਪਾਸ ਦੇ ਲੋਕ ਵੀ ਉਸ ਦੀ ਸਰਾਹਨਾ ਕਰਦੇ ਹਨ। ਭਾਵੇਂ ਕਿ ਰਿਤੂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਫਿਰ ਵੀ ਉਹ ਇਹ ਰਿਕਸ਼ਾ ਚਲਾ ਕੇ ਘਰ ਦੀਆਂ ਸਮੱਸਿਆਵਾਂ ਨੂੰ ਹੱਲ
ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਰਿਤੂ ਵਰਮਾ ਨਾਲ ਇਸ ਬਾਰੇ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਸ ਵੱਲੋਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਇਸ ਕੰਮ ਨੂੰ ਕੀਤਾ ਜਾ ਰਿਹਾ ਹੈ।ਨਾਲੇ ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਪੰਜਾਬ ਪੁਲੀਸ ਵਿੱਚ ਭਰਤੀ ਹੋਵੇ, ਪਰ ਅਜੇ ਉਸ ਦੀ ਪੜ੍ਹਾਈ ਬਾਕੀ ਹੈ ਅਤੇ ਨਾਲ ਹੀ ਉਸ ਦੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਕਾਫੀ ਜ਼ਿਆਦਾ ਹਨ।ਜਿਸ ਕਾਰਨ ਉਸ ਨੂੰ ਈ ਰਿਕਸ਼ਾ ਚਲਾਉਣਾ ਪੈ ਰਿਹਾ ਹੈ।ਬਹੁਤ ਸਾਰੇ ਲੋਕਾਂ ਵੱਲੋਂ ਰਿਤੂ ਵਰਮਾ ਦੇ ਇਸ ਕਦਮ ਦੀ
ਸਰਾਹਨਾ ਕੀਤੀ ਜਾ ਰਹੀ ਹੈ ਅਤੇ ਦੁਆ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਸਹਾਰਾ ਬਣੇ।