ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦੇ ਇਸ ਮੁੱਦੇ ਉੱਤੇ ਲਵਪ੍ਰੀਤ ਸਿੰਘ ਲਾਡੀ ਦੇ ਚਾਚੇ ਵੱਲੋਂ ਅਕਸਰ ਹੀ ਬਿਆਨਬਾਜ਼ੀ ਕੀਤੀ ਜਾਂਦੀ ਹੈ।ਬਹੁਤ ਸਾਰੇ ਇੰਟਰਵਿਊ ਦੇ ਵਿੱਚ ਲਵਪ੍ਰੀਤ ਸਿੰਘ ਦਾ ਚਾਚਾ ਦਿਖਾਈ ਦਿੰਦਾ ਹੈ,ਜਿਸ ਦੌਰਾਨ ਉਹ ਦੱਸਦੇ ਹਨ ਅਤੇ ਕਿਸ ਤਰੀਕੇ ਨਾਲ ਬੇਅੰਤ ਕੌਰ ਬਾਜਵਾ ਨੇ ਲਵਪ੍ਰੀਤ ਸਿੰਘ ਲਾਡੀ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਲਵਪ੍ਰੀਤ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ।ਇਸ ਦੌਰਾਨ ਬੇਅੰਤ ਕੌਰ ਬਾਜਵਾ ਦੇ ਕੁਝ ਇੰਟਰਵਿਊ ਦਿਖਾਈ ਦਿੰਦੇ ਹਨ।ਜਿਸ ਵਿੱਚ ਉਹ ਕਹਿੰਦੀ ਹੈ ਕਿ
ਲਵਪ੍ਰੀਤ ਸਿੰਘ ਲਾਡੀ ਦਾ ਚਾਚਾ ਪਹਿਲਾਂ ਤਾਂ ਉਨ੍ਹਾਂ ਦੇ ਘਰ ਕਦੇ ਆਇਆ ਨਹੀਂ ਅਤੇ ਹੁਣ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਕਰ ਰਹੇ ਹਨ।ਉਸ ਦਾ ਕਹਿਣਾ ਹੈ ਕਿ ਜੇਕਰ ਉਸ ਦਾ ਸਹੁਰਾ ਇਸ ਮਾਮਲੇ ਵਿੱਚ ਉਸ ਤੋਂ ਕੋਈ ਸਵਾਲ ਕਰਦੇ ਹਨ ਤਾਂ ਉਹ ਉਸ ਦਾ ਜਵਾਬ ਜ਼ਰੂਰ ਦੇਵੇਗੀ,ਪਰ ਲਵਪ੍ਰੀਤ ਸਿੰਘ ਦਾ ਚਾਚਾ ਇਸ ਮਾਮਲੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਾ ਕਰੇ।ਇਸ ਗੱਲ ਉੱਤੇ ਲਵਪ੍ਰੀਤ ਸਿੰਘ ਲਾਡੀ ਦੇ ਪਿਤਾ ਦਾ ਇੱਕ ਬਿਆਨ ਸਾਹਮਣੇ ਆਇਆ ਹੈ,ਜਿਸ ਵਿਚ ਉਹ ਰੋਂਦੇ ਹੋਏ ਕਹਿ ਰਹੇ ਹਨ ਕਿ ਉਹ
ਬੋਲ ਨਹੀਂ ਪਾਉਂਦੇ।ਭਾਵ ਜਦੋਂ ਇੰਟਰਵਿਊ ਦੇ ਦੌਰਾਨ ਕੋਈ ਪੱਤਰਕਾਰ ਉਨ੍ਹਾਂ ਕੋਲੋਂ ਸਵਾਲ ਕਰਦਾ ਹੈ ਤਾਂ ਉਨ੍ਹਾਂ ਦਾ ਮਨ ਭਰ ਆਉਂਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣਾ ਜਵਾਨ ਪੁੱਤ ਖੋਹਿਆ ਹੈ।ਇਸ ਤੋਂ ਇਲਾਵਾ ਉਨ੍ਹਾਂ ਦੀ ਉਮਰ ਭਰ ਦੀ ਪੂੰਜੀ ਖ਼ਤਮ ਹੋ ਚੁੱਕੀ ਹੈ।ਇਸ ਸਮੇਂ ਵੀ ਪੱਤਰਕਾਰ ਨਾਲ ਗੱਲਬਾਤ ਕਰਨ ਦੌਰਾਨ ਲਵਪ੍ਰੀਤ ਸਿੰਘ ਲਾਡੀ ਦੇ ਪਿਤਾ ਜ਼ਿਆਦਾ ਨਹੀਂ ਬੋਲ ਸਕੇ।ਉਹ ਲਗਾਤਾਰ ਰੋਂਦੇ ਰਹੇ ਇਸ ਦਾ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਭਾਵੁਕ ਹੋਏ ਹਨ ਅਤੇ ਲਗਾਤਾਰ ਇੱਕੋ ਮੰਗ ਕਰ ਰਹੇ ਹਨ ਕਿ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕੀਤਾ ਜਾਵੇ ਅਤੇ ਇਸ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ।ਪਰ ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਜਾ ਰਹੀ
ਜਿਸ ਕਾਰਨ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰ ਵੀ ਪਰੇਸ਼ਾਨ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਵਲੋਂ ਇਸ ਸਬੰਧੀ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਕੈਂਡਲ ਮਾਰਚ ਵੀ ਕੀਤਾ ਸੀ।