ਜਾਣੋ ਸੱਪ ਲੜਨ ਤੇ ਕਿਵੇਂ ਬਚਾਈ ਜਾ ਸਕਦੀ ਹੈ ਤੁਹਾਡੀ ਜਾਨ,ਇਨ੍ਹਾਂ ਤਰੀਕਿਆਂ ਦੀ ਕਰੋ ਵਰਤੋ

Uncategorized

ਬਰਸਾਤ ਦੇ ਇਸ ਮੌਸਮ ਅਤੇ ਝੋਨੇ ਦੇ ਸੀਜ਼ਨ ਵਿਚ ਬਹੁਤ ਸਾਰੇ ਸੱਪ ਘਰਾਂ ਦੇ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਖੇਤਾਂ ਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਸੱਪ ਲੜਨ ਤੋਂ ਬਾਅਦ ਘਬਰਾ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ।ਕਿਉਂਕਿ ਆਮ ਲੋਕਾਂ ਨੂੰ ਸੱਪ ਦੇ ਲੜਨ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ,ਉਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ।ਬਹੁਤ ਸਾਰੇ ਲੋਕ ਚੰਗੇ ਵੈਦ ਕੋਲ ਪਹੁੰਚਣ ਤਕ ਦੇਰੀ ਕਰ ਦਿੰਦੇ ਹਨ,ਜਿਸ ਕਾਰਨ ਉਹ ਜਾਨ ਗਵਾ ਬੈਠਦੇ ਹਨ।ਇਸ ਮਾਮਲੇ ਵਿੱਚ ਬਹੁਤ

ਸਾਰੇ ਲੋਕ ਅਜਿਹੇ ਹਨ,ਜੋ ਸੱਪਾਂ ਨਾਲ ਦੋਸਤੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਫੜਨ ਦਾ ਕੰਮ ਕਰਨ ਦੇ ਨਾਲ ਨਾਲ ਸੱਪ ਦੇ ਡੱਸੇ ਦਾ ਇਲਾਜ ਵੀ ਕਰਦੇ ਹਨ ਇਸੇ ਤਰ੍ਹਾਂ ਨਾਲ ਹਰਪਾਲ ਸਿੰਘ ਬ੍ਰਹਮਚਾਰੀਆ ਨਾਂ ਦਾ ਵਿਅਕਤੀ ਸੱਪਾਂ ਨਾਲ ਦੋਸਤੀ ਰੱਖਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਸੱਪ ਨੇ ਡੱਸ ਲਿਆ ਹੋਵੇ ਤਾਂ ਉਸ ਦੀ ਜਾਨ ਬਚਾਉਣ ਦਾ ਕੰਮ ਵੀ ਕਰਦਾ ਹੈ। ਹਰਪਾਲ ਸਿੰਘ ਬ੍ਰਹਮਚਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਤਕ ਬਹੁਤ ਸਾਰੇ ਸੱਪ ਫੜੇ ਹਨ ਪਹਿਲਾਂ ਉਨ੍ਹਾਂ ਕੋਲ ਮੋਬਾਇਲ ਫੋਨ ਨਹੀਂ ਸੀ।ਜਿਸ

ਕਾਰਨ ਲੋਕਾਂ ਨੂੰ ਇਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਨਹੀਂ ਸੀ।ਪਰ ਇਸੇ ਦੌਰਾਨ ਉਨ੍ਹਾਂ ਨੇ ਕਿਸੇ ਦੇ ਘਰ ਵਿੱਚੋਂ ਸੱਪ ਫੜਿਆ,ਜਿਸ ਤੋਂ ਬਾਅਦ ਉਸ ਘਰ ਦੇ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਨੂੰ ਦਸ ਹਜ਼ਾਰ ਰੁਪਏ ਦਾ ਫੋਨ ਗਿਫ਼ਟ ਕੀਤਾ ਅਤੇ ਹੁਣ ਇਹ ਬਹੁਤ ਸਾਰੀਆਂ ਵੀਡੀਓਜ਼ ਬਣਾ ਕੇ ਸਾਂਝੀਆਂ ਕਰਦੇ ਹਨ।ਜਿਸ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਪੰਜਾਬ ਵਿੱਚ ਪਾਏ ਜਾਣ ਵਾਲੇ ਕਿਹੜੇ ਸੱਪ ਜ਼ਹਿਰੀਲੇ ਹੁੰਦੇ ਹਨ ਜਾਂ ਫਿਰ ਕਦੋਂ ਸੱਪ ਬਹੁਤ ਜ਼ਿਆਦਾ ਜ਼ਹਿਰ ਉਗਲਦਾ ਹੈ।ਉਨ੍ਹਾਂ ਦੱਸਿਆ ਕਿ ਸੱਪ ਉਸ ਸਮੇਂ ਹੀ ਸਰੀਰ ਵਿੱਚ ਜ਼ਿਆਦਾ ਜ਼ਹਿਰ ਛੱਡਦਾ ਹੈ।ਜਦੋਂ ਸੱਪ ਉੱਤੇ ਦਬਾਅ ਬਣਾਇਆ ਜਾਂਦਾ ਹੈ ਭਾਵ ਜਦੋਂ ਕਿਸੇ ਦਾ ਪੈਰ ਸੱਪ ਦੇ ਉੱਪਰ ਟਿਕ ਜਾਂਦਾ ਹੈ ਤਾਂ ਉਸ ਸਮੇਂ ਸੱਪ ਗੁੱਸੇ ਵਿੱਚ ਆਉਂਦਾ ਹੈ ਅਤੇ ਸਰੀਰ ਵਿੱਚ ਜ਼ਿਆਦਾ ਜ਼ਹਿਰ ਚਲੀ ਜਾਂਦੀ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ ਕੱਲ੍ਹ ਕਿਸ ਤਰੀਕੇ ਨਾਲ ਕੁਝ ਵੈਦ ਗਲਤੀਆਂ ਕਰ ਦਿੰਦੇ ਹਨ ਅਤੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ।ਬਹੁਤ ਸਾਰੇ ਤਰੀਕਿਆਂ ਨਾਲ ਉਨ੍ਹਾਂ ਨੇ ਇਲਾਜ ਕਰਨ ਦੀ ਵਿਧੀ ਵੀ ਦੱਸੀ।ਇਹ ਜਾਣਕਾਰੀ ਕਾਫ਼ੀ ਜ਼ਿਆਦਾ ਮਹੱਤਵਪੂਰਨ ਹੈ,

ਕਿਉਂਕਿ ਹਰ ਇੱਕ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੱਪ ਦੇ ਡੱਸਣ ਤੋਂ ਬਾਅਦ ਕੀ ਕੀਤਾ ਜਾਣਾ ਚਾਹੀਦਾ ਹੈ।ਕਿਉਂਕਿ ਇਹ ਘਟਨਾ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ।

Leave a Reply

Your email address will not be published.