ਪਿਛਲੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿਚ ਦੋ ਮੁਟਿਆਰਾਂ ਜਿਨ੍ਹਾਂ ਨੇ ਬਾਹਾਂ ਵਿੱਚ ਚੂੜਾ ਪਾਇਆ ਹੋਇਆ ਹੈ, ਆਪਸ ਵਿੱਚ ਲੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਵੇਖਿਆ ਹੈ ਜਿਨ੍ਹਾਂ ਵੱਲੋਂ ਇਨ੍ਹਾਂ ਲੜਕੀਆਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ ਕਿ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਕਿਸ ਤਰੀਕੇ ਨਾਲ ਕੁੱਤੇ ਬਿੱਲੀਆਂ ਦੀ ਤਰ੍ਹਾਂ ਲੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਸਮਾਜ ਨੂੰ ਗਲਤ ਮੈਸੇਜ ਜਾ ਰਿਹਾ ਹੈ। ਹੁਣ ਜਿਸ ਪਰਿਵਾਰ ਦਾ ਇਹ ਘਰੇਲੂ
ਮਸਲਾ ਸੀ ਉਹ ਪਰਿਵਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਚੋਂ ਲੜਕੀਆਂ ਆਪਸ ਵਿੱਚ ਲੜ ਰਹੀਆਂ ਸੀ,ਉਹ ਦਰਾਣੀ ਜਠਾਣੀ ਹਨ।ਇਨ੍ਹਾਂ ਦੀ ਸੱਸ ਆਪਣੇ ਛੋਟੇ ਪੁੱਤਰ ਅਤੇ ਨੂੰਹ ਦਾ ਸਾਥ ਦੇ ਰਹੀ ਹੈ।ਉਸ ਦਾ ਕਹਿਣਾ ਹੈ ਕਿ ਵੱਡੀ ਨੂੰਹ ਵੱਲੋਂ ਉਨ੍ਹਾਂ ਨਾਲ ਗਲਤ ਕੀਤਾ ਜਾ ਰਿਹਾ ਹੈ। ਭਾਵ ਕਿ ਦੁਕਾਨ ਦਾ ਇੱਕ ਮਸਲਾ ਹੈ, ਜਿਸ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਵਿਵਾਦ ਖਡ਼੍ਹਾ ਕਰਦੀ ਹੈ।ਪਿਛਲੇ ਦਿਨੀਂ ਉਹ ਦੁਕਾਨ ਦੇ ਉਸ ਮਸਲੇ ਉਤੇ ਗੱਲਬਾਤ ਕਰ ਰਹੇ ਸੀ।ਇਸੇ ਦੌਰਾਨ ਉਸ ਨੇ ਇਨ੍ਹਾਂ ਨੂੰ ਕੁੱਟਣਾ
ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੁਆਰਾ ਹੀ ਇਹ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ।ਦੂਜੇ ਪਾਸੇ ਜਿਸ ਉਥੇ ਇਸ ਸੱਸ ਨੂੰਹ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਉਸ ਨਾਲ ਉਸ ਦੀ ਸੱਸ ਤੇ ਦਰਾਣੀ ਵੱਲੋਂ ਗਲਤ ਕੀਤਾ ਜਾ ਰਿਹਾ ਹੈ।ਉਹ ਇਨ੍ਹਾਂ ਨੂੰ ਘਰੋਂ ਕੱਢਣਾ ਚਾਹੁੰਦੇ ਹਨ ਅਤੇ ਜਾਇਦਾਦ ਹਥਿਆਉਣਾ ਚਾਹੁੰਦੇ ਹਨ।ਸੋ ਇਸ ਮਾਮਲੇ ਉੱਤੇ ਪਿਛਲੇ ਦਿਨੀਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਵੀ ਬਿਆਨ ਸਾਹਮਣੇ ਆਇਆ ਸੀ,ਜਿਥੇ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਲੜਕੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਇਨ੍ਹਾਂ ਵੱਲੋਂ
ਸਮਾਜ ਨੂੰ ਗਲਤ ਮੈਸੇਜ ਦਿੱਤਾ ਜਾ ਰਿਹਾ ਹੈ ਅਤੇ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਬੈਠ ਕੇ ਗੱਲ ਕਰਨ ਦੀ ਥਾਂ ਤੇ ਇੱਕ ਦੂਜੇ ਦੇ ਵਾਲ ਪੁੱਟਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।