ਬੇਅੰਤ ਕੌਰ ਦੇ ਜੀਜ਼ੇ ਨੂੰ ਲੱਖਾ ਸਧਾਣਾ ਤੇ ਭਾਨਾ ਸਿੱਧੂ ਨੇ ਕੋਲ ਬਿਠਾ ਦਿੱਤੀਆਂ ਇਹ ਨਸੀਹਤਾ

Uncategorized

ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ।ਪਰ ਅਜੇ ਤੱਕ ਇਸ ਮਾਮਲੇ ਵਿਚ ਕੁਝ ਖਾਸ ਕਾਰਵਾਈ ਨਹੀਂ ਹੋਈ।ਜਿਸ ਕਾਰਨ ਇਨਸਾਫ ਦੇ ਲਈ ਬਹੁਤ ਸਾਰੇ ਲੋਕਾਂ ਵੱਲੋਂ ਸੜਕ ਉੱਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ।ਇਸ ਦੌਰਾਨ ਬੇਅੰਤ ਕੌਰ ਬਾਜਵਾ ਦੀ ਭੈਣ ਦਾ ਪਤੀ ਦੀ ਸਾਰਿਆਂ ਦੇ ਸਾਹਮਣੇ ਆਇਆ ਹੈ।ਉਸ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਦੀ ਤਰ੍ਹਾਂ ਉਸ ਦੀ ਭੈਣ ਨੇ ਵੀ ਇਸ ਨਾਲ ਧੋ-ਖਾ ਕੀਤਾ ਹੈ।ਇਸ ਲੜਕੇ ਦਾ ਕਹਿਣਾ ਹੈ ਕਿ ਇਹ ਗਹਿਲਾਂ ਪਿੰਡ ਦਾ ਰਹਿਣ ਵਾਲਾ ਹੈ ਇਸ ਦਾ ਵਿਆਹ ਬੇਅੰਤ ਕੌਰ ਦੀ ਭੈਣ ਸ਼ਰਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਕੁਝ

ਸਮਾਂ ਉਹ ਇਸ ਦੇ ਨਾਲ ਵੀ ਰਹੀ ਹੈ ਅਤੇ ਇਨ੍ਹਾਂ ਨੇ ਕਾਫੀ ਸਦਾ ਇਕੱਠ ਕਰ ਕੇ ਵਿਆਹ ਕੀਤਾ ਸੀ ਅਤੇ ਵਿਆਹ ਉੱਤੇ ਬਾਰਾਂ ਲੱਖ ਰੁਪਏ ਦਾ ਖਰਚ ਆਇਆ ਸੀ।ਸ਼ਰਨਦੀਪ ਕੌਰ ਦੀ ਪੜ੍ਹਾਈ ਉੱਤੇ ਅਠਾਈ ਲੱਖ ਰੁਪਿਆ ਖ਼ਰਚਿਆ ਜਾ ਚੁੱਕਿਆ ਹੈ।ਸੋ ਕੁੱਲ ਮਿਲਾ ਕੇ ਇਨ੍ਹਾਂ ਦਾ ਚਾਲੀ ਲੱਖ ਰੁਪਏ ਦਾ ਖਰਚਾ ਹੋ ਚੁੱਕਿਆ ਹੈ।ਪਰ ਹੁਣ ਸ਼ਰਨਦੀਪ ਕੌਰ ਇਨ੍ਹਾਂ ਨਾਲ ਗੱਲਬਾਤ ਨਹੀਂ ਕਰਦੀ। ਇਸ ਤੋਂ ਇਲਾਵਾ ਜਦੋਂ ਇਸ ਲੜਕੇ ਦੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਨ੍ਹਾਂ ਦੀ ਕੋਈ ਗੱਲਬਾਤ ਨਹੀਂ

ਸੁਣੀ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਵੀ ਇਨ੍ਹਾਂ ਦੇ ਇਸ ਮਾਮਲੇ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ,ਜਿਸ ਕਾਰਨ ਇਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।ਨਾਲ ਹੀ ਧਰਨੇ ਵਿੱਚ ਮੌਜੂਦ ਲੱਖਾ ਸਧਾਣਾ ਤੇ ਭਾਨਾ ਸਿੱਧੂ ਵੱਲੋਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਅਜਿਹੇ ਮਾਮਲਿਆਂ ਵਿੱਚ ਨਾ ਫਸਣ।ਕਿਉਂਕਿ ਹਰ ਵਕਤ ਅਮਰੀਕਾ ਕਨੇਡਾ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ਨਹੀਂ ਸੁਧਰ ਜਾਵੇਗੀ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਨੌਜਵਾਨਾਂ ਨੂੰ ਕੰਮ ਹੀ ਕਰਨਾ ਪੈਂਦਾ ਹੈ।ਸੋ ਪਿਛਲੇ ਦਿਨ ਲੱਖਾ ਸਧਾਣਾ ਨੇ ਇਹੀ ਗੱਲ ਪੰਜਾਬ ਦੇ ਲੋਕਾਂ ਨੂੰ ਕਹੀ ਹੈ ਕਿ ਜੇਕਰ ਇਸ ਤਰੀਕੇ ਨਾਲ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ

ਰਹਿਣਗੇ ਤਾਂ ਪੰਜਾਬ ਖਾਲੀ ਹੋ ਜਾਵੇਗਾ।ਉਨ੍ਹਾਂ ਨੇ ਲਵਪ੍ਰੀਤ ਸਿੰਘ ਲਾਡੀ ਦੇ ਮਾਮਲੇ ਵਿੱਚ ਕਿਹਾ ਸੀ ਕਿ ਇਸ ਮਾਮਲੇ ਵਿਚ ਇਨਸਾਫ ਹੋਣਾ ਚਾਹੀਦਾ ਹੈ ਬੇਅੰਤ ਕੌਰ ਬਾਜਵਾ ਦੇ ਖਿਲਾਫ ਤਿੱਨ ਸੌ ਛੇ ਦਾ ਪਰਚਾ ਹੋਣਾ ਚਾਹੀਦਾ ਹੈ। ਨਾਲ ਹੀ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *