ਲਾਡੀ ਦੀ ਸਪੋਰਟ ਵਿੱਚ ਆਇਆ ਭਾਨਾ ਸਿੱਧੂ ਕਹਿ ਦਿੱਤੀ ਇਹ ਵੱਡੀ ਗੱਲ

Uncategorized

ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ ਦਿਵਾਉਣ ਲਈ ਬਹੁਤ ਸਾਰੇ ਲੋਕ ਅੱਗੇ ਆਏ ਹਨ।ਭਾਵੇਂ ਕਿ ਹੁਣ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।ਪਰ ਅਜੇ ਵੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਦੁਬਾਰਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਦੌਰਾਨ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਨਾ ਸਿੱਧੂ ਵੀ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਬਰਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਗਧਿਆਂ ਨੂੰ ਚੁਣ ਰੱਖਿਆ ਹੈ,ਜੋ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਨਹੀਂ ਸਮਝਦੇ।ਕਿਉਂਕਿ ਪੰਜਾਬ ਦੇ ਇਨ੍ਹਾਂ ਮੁੱਦਿਆਂ

ਉੱਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਬਿਆਨ ਆ ਚੁੱਕਿਆ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਸੰਬੰਧੀ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਵੱਡੇ ਪੱਧਰ ਤੇ ਉੱਠਿਆ ਹੋਇਆ ਹੈ।ਪਰ ਮੁੱਖਮੰਤਰੀ ਗੂੜ੍ਹੀ ਨੀਂਦ ਸੁੱਤਾ ਪਿਆ ਹੈ।ਜਿਸ ਨੂੰ ਲੋਕਾਂ ਦਾ ਦੁੱਖ ਦਰਦ ਦਿਖਾਈ ਨਹੀਂ ਦਿੰਦਾ।ਇਸ ਤੋਂ ਇਲਾਵਾ ਉਨ੍ਹਾਂ ਨੇ ਗੱਲਬਾਤ ਕੀਤੀ ਕਿ ਅੱਜਕੱਲ੍ਹ ਪੰਜਾਬ ਦੇ ਲੋਕ ਜਾਗਰੂਕ ਵੀ ਹੋ ਰਹੇ ਹਨ।ਪਰ ਕੁਝ ਲੋਕ ਅਜੇ ਵੀ ਅਜਿਹੇ ਹਨ ਜੋ ਪਾਰਟੀਆਂ ਦੀ ਚਮਚਾਗਿਰੀ ਕਰਦੇ ਹਨ।ਕੁਝ ਲੋਕਾਂ ਦਾ ਮੰਨਣਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਲਈ ਅਸਤੀਫ਼ਾ ਦੇ ਦਿੱਤਾ।ਪਰ ਇੱਥੇ ਭਾਨਾ ਸਿੱਧੂ ਨੇ ਉਨ੍ਹਾਂ ਲੋਕਾਂ ਦੀ ਗਲਤਫਹਿਮੀ ਨੂੰ ਦੂਰ ਕੀਤਾ।

ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਨਹੀਂ ਹੈ।ਉਸ ਤੋਂ ਅਸਤੀਫਾ ਦਿਵਾਇਆ ਗਿਆ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਜਬੂਰ ਹੋ ਗਿਆ ਸੀ ਕਿ ਜੇਕਰ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਪੰਜਾਬ ਵਿਚ ਨਹੀਂ ਰਹਿਣ ਦੇਣਗੇ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਇਹ ਬਦਕਿਸਮਤੀ ਹੈ ਕਿ ਅੱਜ ਇੱਕ ਐੱਫਆਈਆਰ ਦਰਜ ਕਰਵਾਉਣ ਲਈ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਿਉਂਕਿ ਇਕ ਮਹੀਨੇ ਤੋਂ ਇਸ ਕੇਸ ਉਤੇ ਗੱਲਬਾਤ ਕੀਤੀ ਜਾ ਰਹੀ ਹੈ।ਪਰ ਅਜੇ ਤੱਕ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ। ਜਦੋਂ

ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਬਾਅਦ ਚਾਰ ਸੌ ਵੀਹ ਦਾ ਪਰਚਾ ਬੇਅੰਤ ਕੌਰ ਬਾਜਵਾ ਉੱਤੇ ਦਰਜ ਕੀਤਾ ਗਿਆ ਹੈ।ਪਰ ਅਜੇ ਤੱਕ ਵੀ ਇਸ ਮਾਮਲੇ ਵਿਚ ਪੂਰਨ ਤੌਰ ਤੇ ਇਨਸਾਫ ਨਹੀਂ ਮਿਲਿਆ।

Leave a Reply

Your email address will not be published. Required fields are marked *