ਪਿਛਲੇ ਇੱਕ ਸੌ ਪੈਂਤੀ ਦਿਨਾਂ ਤੋਂ ਸੁਰਿੰਦਰਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਪਟਿਆਲਾ ਵਿੱਚ ਬੀਐਸਐਨਐਲ ਦੇ ਟਾਵਰ ਉੱਤੇ ਬੈਠਾ ਹੋਇਆ ਸੀ,ਕਿਉਂਕਿ ਸਰਕਾਰ ਵੱਲੋਂ ਈ ਟੀ ਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ ਸੀ।ਇਸ ਤੋਂ ਪਹਿਲਾਂ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਹ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸੀ।ਪਰ ਹੁਣ ਪਿਛਲੇ ਦਿਨੀਂ ਜੋ ਮੀਟਿੰਗ ਹੋਈ ਸੀ,ਉਸ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਸਰਕਾਰ ਹੁਣ ਛਿਆਹਠ ਸੌ ਪੈਂਤੀ ਪੋਸਟਾਂ ਜਾਰੀ ਕਰੇਗੀ।ਜਿਸ ਕਾਰਨ ਹੋਣਾ ਸੁਰਿੰਦਰਪਾਲ ਸਿੰਘ ਨੇ ਟਾਵਰ ਤੋਂ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ ਅਤੇ ਉਸ ਨੂੰ
ਟਾਵਰ ਤੋਂ ਹੇਠਾਂ ਉਤਾਰਿਆ ਗਿਆ ਹੈ।ਜਾਣਕਾਰੀ ਮੁਤਾਬਕ ਸੁਰਿੰਦਰਪਾਲ ਸਿੰਘ ਦੀ ਚਮੜੀ ਉਤਰਨ ਲੱਗੀ ਸੀ, ਕਿਉਂਕਿ ਕਾਫ਼ੀ ਲੰਬੇ ਸਮੇਂ ਤੋਂ ਉਹ ਧਰਤੀ ਨਾਲੋਂ ਅਲੱਗ ਸੀ।ਇਸ ਦੌਰਾਨ ਉਸ ਨੂੰ ਹੋਰ ਵੀ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਚੁੱਕਿਆ ਸੀ,ਜਿਸ ਕਾਰਨ ਦਿਨੋਂ ਦਿਨ ਉਸ ਦੀ ਤਬੀਅਤ ਵਿਗਡ਼ਦੀ ਜਾ ਰਹੀ ਸੀ।ਇਸੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਨਵੀਆਂ ਪੋਸਟਾਂ ਕੱਢੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਉਹ ਆਪਣਾ ਚੰਗਾ ਭਵਿੱਖ ਬਣਾ ਸਕਣ। ਜਦੋਂ
ਸੁਰਿੰਦਰਪਾਲ ਸਿੰਘ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ ਤਾਂ ਬਹੁਤ ਸਾਰੇ ਉਨ੍ਹਾਂ ਦੇ ਸਾਥੀ ਟਾਵਰ ਦੇ ਹੇਠਾਂ ਖੜ੍ਹੇ ਸੀ ਅਤੇ ਸੁਰਿੰਦਰਪਾਲ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸੀ, ਕਿਉਂਕਿ ਉਸੇ ਕਾਰਨ ਹੀ ਅੱਜ ਸਰਕਾਰ ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋਈ ਹੈ। ਇਸ ਦੌਰਾਨ ਸੁਰਿੰਦਰਪਾਲ ਸਿੰਘ ਦੇ ਦੂਸਰੇ ਸਾਥੀਆਂ ਨੇ ਵੀ ਬਹੁਤ ਲਾਠੀਆਂ ਖਾਧੀਆਂ ਹਨ,ਕਿਉਂਕਿ ਅਕਸਰ ਹੀ ਅਜਿਹੀਆਂ ਤਸਵੀਰਾਂ ਆਉਂਦੀਆਂ ਰਹੀਆਂ ਹਨ।ਜਿਨ੍ਹਾਂ ਦੇ ਵਿੱਚ ਈਟੀਟੀ ਅਤੇ ਟੈੱਟ ਪਾਸ ਅਧਿਆਪਕਾਂ ਨੂੰ ਪੁਲਸ ਮੁਲਾਜ਼ਮਾਂ ਵਲੋਂ ਕੁੱਟਿਆ ਮਾਰਿਆ ਜਾਂਦਾ ਸੀ। ਇਸ ਦੌਰਾਨ ਸੁਰਿੰਦਰਪਾਲ ਨੇ
ਗੱਲਬਾਤ ਕਰਦੇ ਹੋਏ ਕਿਹਾ ਕਿ ਅਜੇ ਵੀ ਉਨ੍ਹਾਂ ਦੀਆਂ ਕੁਝ ਮੰਗਾਂ ਅਧੂਰੀਆਂ ਰਹਿ ਗਈਆਂ,ਪਰ ਉਹ ਸਰਕਾਰ ਦੀ ਮਜਬੂਰੀ ਨੂੰ ਸਮਝਦੇ ਹਨ।