ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮੁੱਦਾ ਸੋਸ਼ਲ ਮੀਡੀਆ ਉੱਤੇ ਕਾਫੀ ਗਰਮਾ ਰਿਹਾ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਬੇਅੰਤ ਕੌਰ ਬਾਜਵਾ ਨੂੰ ਕੈਨੇਡਾ ਵਿਚੋਂ ਡਿਪੋਰਟ ਕਰਵਾਇਆ ਜਾਵੇ।ਪਰ ਇਸ ਮਾਮਲੇ ਵਿਚ ਬੇਅੰਤ ਕੌਰ ਬਾਜਵਾ ਆਪਣੇ ਆਪ ਨੂੰ ਬੇਕਸੂਰ ਦੱਸ ਰਹੀ ਹੈ।ਉਸ ਦਾ ਕਹਿਣਾ ਹੈ ਕਿ ਉਸ ਨੂੰ ਬਿਨਾਂ ਵਜ੍ਹਾ ਤੋਂ ਹੀ ਬ-ਦ-ਨਾ-ਮ ਕੀਤਾ ਜਾ ਰਿਹਾ ਹੈ। ਉਸ ਦਾ ਲਵਪ੍ਰੀਤ ਦੀ ਮੌਤ ਵਿਚ ਕੋਈ ਵੀ ਹੱਥ ਨਹੀਂ ਹੈ।ਉਸ ਦਾ ਕਹਿਣਾ ਹੈ ਕਿ ਉਹ ਲਵਪ੍ਰੀਤ ਸਿੰਘ ਲਾਡੀ ਨਾਲ ਵਧੀਆ ਗੱਲਬਾਤ ਕਰਿਆ ਕਰਦੀ ਸੀ। ਉਨ੍ਹਾਂ ਦੀ ਗੱਲ ਫੋਨ ਉੱਤੇ ਹੋਇਆ ਕਰਦੀ ਸੀ ਵ੍ਹੱਟਸਐਪ ਚੈਟ ਵਿੱਚ ਉਹ ਭਾਵੇਂ ਕਿ ਲੜਾਈ
ਕਰਦੇ ਸੀ।ਪਰ ਫੋਨ ਉੱਤੇ ਉਹ ਇੱਕ ਦੂਜੇ ਨਾਲ ਵਧੀਆ ਗੱਲਬਾਤ ਕਰਦੇ ਸੀ।ਭਾਵੇਂ ਕਿ ਬੇਅੰਤ ਕੌਰ ਬਾਜਵਾ ਵੱਲੋਂ ਆਪਣੀ ਬੇਸੁਰੀ ਦਾ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ’ ਪਰ ਫਿਰ ਵੀ ਉਸ ਦਾ ਕਹਿਣਾ ਹੈ ਕਿ ਉਸ ਦਾ ਜਦੋਂ ਲਵਪ੍ਰੀਤ ਸਿੰਘ ਲਾਡੀ ਨਾਲ ਵਿਆਹ ਹੋਇਆ ਸੀ।ਉਸ ਤੋਂ ਇੱਕ ਮਹੀਨਾ ਬਾਅਦ ਹੀ ਲਵਪ੍ਰੀਤ ਨੇ ਸੁਸਾਈਡ ਨੋਟ ਭੇਜਿਆ ਸੀ।ਜਿਸ ਦਾ ਹਵਾਲਾ ਦੇ ਕੇ ਬੇਅੰਤ ਕੌਰ ਬਾਜਵਾ ਕਹਿ ਰਹੀ ਹੈ ਕਿ ਲਵਪ੍ਰੀਤ ਸਿੰਘ ਨੂੰ ਪਹਿਲਾਂ ਹੀ ਕੋਈ ਸਮੱਸਿਆ ਸੀ,ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।ਇਸ ਸੁਸਾਈਡ ਨੋਟ ਬਾਰੇ ਉਹ ਲਵਪ੍ਰੀਤ ਸਿੰਘ ਲਾਡੀ ਦੀ ਭੈਣ ਨਾਲ
ਵੀ ਗੱਲਬਾਤ ਕਰਦੀ ਹੋਈ ਦਿਖਾਈ ਦਿੰਦੀ ਹੈ।ਪਰ ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦੇ ਵਿਚਕਾਰ ਜੋ ਵ੍ਹੱਟਸਐਪ ਉੱਤੇ ਚੜ੍ਹ ਹੁੰਦੀ ਸੀ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਅੰਤ ਕੌਰ ਬਾਜਵਾ ਲਵਪ੍ਰੀਤ ਸਿੰਘ ਲਾਡੀ ਨਾਲ ਵਧੀਆ ਢੰਗ ਨਾਲ ਗੱਲਬਾਤ ਨਹੀਂ ਕਰਿਆ ਕਰਦੀ ਸੀ ਅਤੇ ਉਸ ਨੇ ਲਵਪ੍ਰੀਤ ਸਿੰਘ ਲਾਡੀ ਦੀ ਕਦਰ ਨਹੀਂ ਪਾਈ।ਜਿਸ ਕਾਰਨ ਲਵਪ੍ਰੀਤ ਸਿੰਘ ਲਾਡੀ ਕਾਫੀ ਪ੍ਰੇਸ਼ਾਨ ਰਹਿੰਦਾ ਸੀ।ਕਿਉਂਕਿ ਇਕ ਪਾਸੇ ਉਸ ਨੇ ਬਹੁਤ ਸਾਰਾ ਪੈਸਾ ਲਗਾਇਆ ਸੀ ਅਤੇ ਬੇਅੰਤ ਕੌਰ ਉਸ ਨਾਲ ਗੱਲਬਾਤ ਨਹੀਂ ਕਰਦੀ ਸੀ,ਜਿਸ ਕਰਕੇ ਉਸ ਨੂੰ ਲੱਗਦਾ ਸੀ ਕਿ ਉਹ ਕੈਨੇਡਾ ਨਹੀਂ ਜਾਵੇਗਾ ਅਤੇ ਉਸ ਦਾ ਪਰਿਵਾਰ ਕਰਜ਼ੇ ਹੇਠਾਂ ਡੁੱਬਿਆ ਰਹੇਗਾ।ਸੋ ਬਹੁਤ ਸਾਰੇ ਲੋਕਾਂ ਵੱਲੋਂ
ਇਸ ਵ੍ਹੱਟਸਐਪ ਚੈਟ ਨੂੰ ਦੇਖਿਆ ਜਾ ਰਿਹਾ ਹੈ ਲੋਕਾਂ ਵੱਲੋਂ ਲਗਾਤਾਰ ਬੇਅੰਤ ਕੌਰ ਬਾਜਵਾ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿ ਉਸ ਨੇ ਹੀਰੇ ਵਰਗਾ ਮੁੰਡਾ ਮਰਵਾ ਦਿੱਤਾ।