ਸੁਰਿੰਦਰ ਪਾਲ ਸਿੰਘ ਨਾਂ ਦਾ ਨੌਜਵਾਨ ਜੋ ਪਿਛਲੇ ਇੱਕ ਸੌ ਪੈਂਤੀ ਦਿਨਾਂ ਤੋਂ ਪਟਿਆਲਾ ਵਿਚ ਬੀਐਸਐਨਐਲ ਦੇ ਟਾਵਰ ਉੱਤੇ ਚੜ੍ਹਿਆ ਹੋਇਆ ਸੀ। ਉਸ ਨੇ ਇਸ ਦੌਰਾਨ ਮਰਨ ਵਰਤ ਵੀ ਰੱਖ ਲਿਆ ਸੀ।ਪਰ ਬਾਅਦ ਵਿਚ ਉਸ ਦੀ ਤਬੀਅਤ ਨੂੰ ਦੇਖਦੇ ਹੋਏ ਉਸ ਦਾ ਮਰਨ ਵਰਤ ਖੁਲ੍ਹਵਾਇਆ ਗਿਆ ਸੀ,ਪਰ ਅਜੇ ਤੱਕ ਉਹ ਟਾਵਰ ਤੋਂ ਹੇਠਾਂ ਨਹੀਂ ਉਤਰ ਰਿਹਾ ਸੀ।ਕਿਉਂਕਿ ਉਨ੍ਹਾਂ ਦੀ ਇਕੋ ਮੰਗ ਸੀ ਕਿ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਕਾਫ਼ੀ ਲੰਬੇ ਸਮੇਂ ਤੋਂ ਸੁਰਿੰਦਰਪਾਲ ਸਿੰਘ ਦੇ ਸਾਥੀ ਵੀ ਸੰਘਰਸ਼ ਕਰ ਰਹੇ ਸੀ।ਬਹੁਤ
ਵਾਰ ਉਨ੍ਹਾਂ ਉੱਤੇ ਲਾਠੀਚਾਰਜ ਵੀ ਹੋਇਆ ਹੈ।ਪਰ ਆਖਿਰਕਾਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਦੀ ਮੰਗ ਨੂੰ ਪੂਰਾ ਕੀਤਾ ਹੈ।ਦੱਸ ਦਈਏ ਕਿ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਛਿਆਹਠ ਸੌ ਪੈਂਤੀ ਪੋਸਟਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਹੀ ਸੁਰਿੰਦਰਪਾਲ ਸਿੰਘ ਟਾਵਰ ਤੋਂ ਹੇਠਾਂ ਆਇਆ ਹੈ।ਇਸ ਦੌਰਾਨ ਸੁਰਿੰਦਰਪਾਲ ਸਿੰਘ ਦੇ ਸਾਥੀਆਂ ਦੇ ਵਿਚ ਕਾਫੀ ਜ਼ਿਆਦਾ ਜੋਸ਼ ਸੀ,ਉਨ੍ਹਾਂ ਨੇ ਸੁਰਿੰਦਰਪਾਲ ਸਿੰਘ ਦੇ ਹੇਠਾਂ ਉਤਰਨ
ਸਮੇਂ ਸੁਰਿੰਦਰਪਾਲ ਸਿੰਘ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਉਨ੍ਹਾਂ ਦੇ ਗਲ ਵਿਚ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਪਰ ਇਸ ਮੌਕੇ ਉਨ੍ਹਾਂ ਨੂੰ ਤੁਰੰਤ ਹੀ ਐਂਬੂਲੈਂਸ ਵਿੱਚ ਪਾ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕਿਉਂਕਿ ਸੁਰਿੰਦਰਪਾਲ ਸਿੰਘ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਸੌ ਪੈਂਤੀ ਦਿਨ ਟਾਵਰ ਉੱਤੇ ਬੈਠਣ ਕਾਰਨ ਉਸ ਦੀ ਚਮੜੀ ਉਤਰਨ ਲੱਗੀ ਸੀ।ਸੋ ਬਹੁਤ ਸਾਰੇ ਲੋਕਾਂ ਨੇ ਸੁਰਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਹੈ,ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ
ਸੁਰਿੰਦਰਪਾਲ ਸਿੰਘ ਦੇ ਇਸ ਸੰਘਰਸ਼ ਕਾਰਨ ਅੱਜ ਇਕ ਛਿਆਹਠ ਸੌ ਪੈਂਤੀ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਵੇਗਾ।