ਜ਼ਮੀਨ ਦੇ ਲਈ ਪੁੱਤ ਨੇ ਮਾਂ ਅਤੇ ਭੈਣ ਨਾਲ ਕੀਤਾ ਇਹ ਸ਼ਰਮਨਾਕ ਕਾਰਨਾਮਾ,

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜੋ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਹੈ,ਪਰ ਅੱਜ ਕੱਲ੍ਹ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।ਜਿੱਥੇ ਇਸ ਰਿਸ਼ਤੇ ਨੂੰ ਵੀ ਤਾਰ-ਤਾਰ ਕੀਤਾ ਜਾ ਰਿਹਾ ਹੈ।ਬਹੁਤ ਸਾਰੇ ਪੁੱਤਰ ਆਪਣੀਆਂ ਮਾਵਾਂ ਨੂੰ ਕੁੱਟਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨਵਾਂ ਪਿੰਡ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਬਜ਼ੁਰਗ ਮਾਤਾ ਅਤੇ ਉਸ ਦੀ ਕੁਆਰੀ ਧੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਘਰ

ਨਹੀਂ ਵੜੀਆਂ।ਕਿਉਂਕਿ ਇਸ ਬਜ਼ੁਰਗ ਮਾਤਾ ਦਾ ਪੁੱਤਰ ਇਨ੍ਹਾਂ ਨੂੰ ਘਰ ਵਿੱਚ ਵੜਨ ਨਹੀਂ ਦਿੰਦਾ।ਜੇਕਰ ਇਹ ਘਰ ਵਿੱਚ ਜਾਂਦੀਆਂ ਹਨ ਤਾਂ ਇਨ੍ਹਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।ਜਵਾਨ ਧੀ ਨੂੰ ਨਾਲ ਲੈ ਕੇ ਇਹ ਬਜ਼ੁਰਗ ਮਾਤਾ ਆਪਣੀ ਭੈਣ ਦੇ ਘਰ ਰਹਿ ਰਹੀ ਹੈ।ਇਸ ਬਜ਼ੁਰਗ ਮਾਤਾ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਸ ਦੇ ਪੁੱਤਰ ਨੂੰ ਸਿਰਫ਼ ਜਾਇਦਾਦ ਨਾਲ ਮਤਲਬ ਹੈ। ਜਦੋਂ ਤਕ ਜਾਇਦਾਦ ਉਸ ਦੇ ਨਾਮ ਨਹੀਂ ਹੋਈ ਉਸ ਸਮੇਂ ਤੱਕ ਉਹ ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਅਤੇ ਧੱਕੇ

ਨਾਲ ਜਾਇਦਾਦ ਆਪਣੇ ਨਾਂ ਲਵਾ ਲਈ ਜਦੋਂ ਜਾਇਦਾਦ ਉਸ ਦੇ ਨਾਮ ਹੋ ਗਈ ਤਾਂ ਇਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ।ਇੱਥੋਂ ਤੱਕ ਕਿ ਪੰਚਾਇਤ ਵਿੱਚ ਕਿਹਾ ਗਿਆ ਕਿ ਜੇਕਰ ਇਹ ਮੇਰੇ ਘਰ ਰਹਿਣਗੀਆਂ ਅਤੇ ਇਨ੍ਹਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਜ਼ਿੰਮੇਵਾਰੀ ਪੰਚਾਇਤ ਦੀ ਹੋਵੇਗੀ।ਕੁਆਰੀ ਭੈਣ ਆਪਣੇ ਭਰਾ ਨੂੰ ਭਰਾ ਨਹੀਂ ਕਹਿਣਾ ਚਾਹੁੰਦੀ।ਉਸ ਨੇ ਰੋਂਦੇ ਹੋਏ ਦੱਸਿਆ ਕਿ ਜਿਸ ਤਰੀਕੇ ਦੀ ਸ਼ਬਦਾਵਲੀ ਉਹ ਇਨ੍ਹਾਂ ਲਈ ਵਰਤਦਾ ਹੈ,ਉਹ ਕਿਸੇ ਕੋਲੋਂ ਸੁਣੀ

ਨਹੀਂ ਜਾਣੀ।ਸੋ ਹੁਣ ਇਨ੍ਹਾਂ ਮਾਵਾਂ ਧੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *