ਪੰਜਾਬ ਦੇ ਵਿੱਚ ਪਰਿਵਾਰ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਗੈਂਗਸਟਰ,ਜੱਗੂ ਭਗਵਾਨਪੁਰੀਏ ਨੇ ਲਈ ਜ਼ਿੰਮੇਵਾਰੀ

Uncategorized

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਕ ਨਿਜੀ ਹਸਪਤਾਲ ਵਿਚ ਉਸ ਸਮੇਂ ਭਗਦੜ ਮੱਚ ਗਈ।ਜਦੋਂ ਹਸਪਤਾਲ ਵਿਚ ਦੋ ਅਣਪਛਾਤੇ ਲੜਕਿਆਂ ਨੇ ਗੋ-ਲੀ-ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਜਾਣਕਾਰੀ ਮੁਤਾਬਕ ਇਨ੍ਹਾਂ ਦੋ ਅਣਪਛਾਤੇ ਲੜਕਿਆਂ ਨੇ ਗੈਂਗਸਟਰ ਰਾਣਾ ਕੰਦੋਵਾਲੀਆ ਉਤੇ ਗੋਲੀਆਂ ਚਲਾਈਆਂ ਰਾਣਾ ਕੰਦੋਵਾਲੀਆ ਦੇ ਚਾਰ ਗੋ-ਲੀ-ਆਂ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਇਕ ਗੋਲੀ ਉਸ ਦੇ ਸਿਰ ਵਿੱਚ ਅਤੇ ਤਿੰਨ ਗੋ-ਲੀ-ਆਂ ਛਾਤੀ ਵਿੱਚ ਲੱਗੀਆਂ ਹਨ,ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।ਇਸ ਘਟਨਾ ਦੌਰਾਨ ਦੋ ਜਣੇ ਹੋਰ ਜ਼ਖ਼ਮੀ

ਹੋਏ ਹਨ,ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਰਾਣਾ ਕੰਦੋਵਾਲੀਆ ਦਾ ਇੱਕ ਪਰਿਵਾਰਕ ਮੈਂਬਰ ਇਸ ਹਸਪਤਾਲ ਵਿੱਚ ਦਾਖ਼ਲ ਸੀ ਅਤੇ ਇਹ ਮਰੀਜ਼ ਹਸਪਤਾਲ ਦੀ ਤੀਸਰੀ ਮੰਜ਼ਿਲ ਤੇ ਸੀ ।ਇਨ੍ਹਾਂ ਦੋ ਅਣਪਛਾਤੇ ਲੜਕਿਆਂ ਨੇ ਤੀਸਰੀ ਮੰਜ਼ਿਲ ਉੱਤੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਰਾਣਾ ਕੰਦੋਵਾਲੀਆ ਅਤੇ ਇਨ੍ਹਾਂ ਦੋ ਅਣਪਛਾਤਿਆਂ ਲੜਕਿਆਂ ਦੇ ਵਿਚਕਾਰ ਚ ਝੜਪ ਹੋ ਰਹੀ ਸੀ।ਉਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕ ਕਿਸ ਤਰੀਕੇ ਨਾਲ ਡਰੇ ਹੋਏ ਹਨ ਅਤੇ ਦੋ ਅਣਪਛਾਤੇ

ਲੜਕਿਆਂ ਵੱਲੋਂ ਗੋ-ਲੀ-ਆਂ ਚਲਾਈਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਇੱਥੇ ਰਾਣਾ ਕੰਦੋਵਾਲ ਗਿਆ ਦਾ ਇੱਕ ਸਾਥੀ ਜ਼ਖ਼ਮੀ ਹੋਇਆ ਹੈ ਅਤੇ ਨਾਲ ਹੀ ਹਸਪਤਾਲ ਦਾ ਇਕ ਗਾਰਡ ਜਿਸ ਦੇ ਪਿੱਠ ਉੱਤੇ ਗੋ-ਲੀ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ।ਇਸ ਘਟਨਾ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।

ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।