ਪਿੰਡ ਬੇਰ ਕਲਾਂ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਬਹੁਤ ਸਾਰੇ ਪਸ਼ੂਆਂ ਦੀ ਮੌਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਸ ਪਿੰਡ ਦੇ ਵਿੱਚ ਪਸ਼ੂਆਂ ਨੂੰ ਕਿਸੇ ਲਾਗ ਦੀ ਬਿਮਾਰੀ ਨੇ ਲਪੇਟ ਵਿੱਚ ਲੈ ਲਿਆ ਹੈ, ਜਿਸ ਕਾਰਨ ਰੋਜ਼ਾਨਾ ਹੀ ਦੱਸ ਪੰਦਰਾਂ ਪਸ਼ੂੁ ਮਰਦੇ ਹਨ ਅਤੇ ਹੱਡਾ ਰੋੜੀ ਦੇ ਵਿੱਚ ਵੀ ਪਸ਼ੂ ਸੁੱਟਣ ਦੀ ਜਗ੍ਹਾ ਨਹੀਂ ਹੈ।ਇੱਥੋਂ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ,ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਜੋ ਹੰਝੂ ਹਨ ਉਹ ਉਨ੍ਹਾਂ ਦਾ ਦਰਦ ਬਿਆਨ ਕਰ ਰਹੇ ਹਨ ਪਸ਼ੂ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਵੈਕਸੀਨ ਲਗਾਈ ਜਾਣੀ ਸੀ।
ਪਰ ਜੋ ਵੈਕਸੀਨ ਆਈ ਸੀ ਉਹ ਸੈਂਪਲ ਫੇਲ੍ਹ ਹੋ ਗਿਆ ਸੀ ਅਤੇ ਮੁੜ ਤੋਂ ਇਸ ਦਾ ਕੋਈ ਵੀ ਸੈਂਪਲ ਨਹੀਂ ਦਿੱਤਾ ਗਿਆ। ਸੋ ਇਸ ਮਾਮਲੇ ਵਿਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਸ਼ੂ ਵਿਭਾਗ ਨੂੰ ਇਸ ਬਾਰੇ ਕੋਈ ਜਾਣਕਾਰੀ ਸੀ ਤਾਂ ਉਹ ਪਿੰਡ ਦੇ ਲੋਕਾਂ ਨਾਲ ਇਸ ਨੂੰ ਸਾਂਝਾ ਕਰਦੇ ਤਾਂ ਜੋ ਲੋਕ ਆਪਣੇ ਪੱਧਰ ਤੇ ਹੀ ਆਪਣੇ ਪਸ਼ੂਆਂ ਦੀ ਰੱਖਿਆ ਕਰ ਪਾਉਂਦੇ। ਹੁਣ ਇਨ੍ਹਾਂ ਪਿੰਡ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਦੋ ਦਿਨਾਂ ਬਾਅਦ ਇਨ੍ਹਾਂ ਦੇ ਪਸ਼ੂਆਂ ਦੇ ਵੈਕਸੀਨ ਲੱਗ ਜਾਵੇਗੀ, ਪਰ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਦੋ ਦਿਨਾਂ ਤੱਕ ਤਾਂ ਇਨ੍ਹਾਂ ਦੇ ਬਹੁਤ ਸਾਰੇ ਪਸ਼ੂ ਮਰ ਜਾਣਗੇ ਕੀ ਸਰਕਾਰ ਇਨ੍ਹਾਂ ਪਸ਼ੂਆਂ ਦੀ
ਜ਼ਿੰਮੇਵਾਰੀ ਲੈਂਦੀ ਹੈ। ਇਨ੍ਹਾਂ ਲੋਕਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਰੋਜ਼ਾਨਾ ਇਨ੍ਹਾਂ ਨੂੰ ਦੋ ਤਿੱਨ ਹਜ਼ਾਰ ਰੁਪਏ ਦੀ ਦਵਾਈ ਲਿਆਉਣੀ ਪੈਂਦੀ ਹੈ।ਇੱਥੋਂ ਤਕ ਕਿ ਜਦੋਂ ਪਸ਼ੂ ਮਰ ਜਾਂਦਾ ਹੈ ਉਸ ਤੋਂ ਬਾਅਦ ਪਸ਼ੂ ਨੂੰ ਹੱਡਾ ਰੋੜੀ ਤੱਕ ਪਹੁੰਚਾਉਣ ਦਾ ਪੰਜ ਸੌ ਰੁਪਏ ਦਾ ਕਿਰਾਇਆ ਦੇਣਾ ਪੈਂਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਸ਼ੂਆਂ ਦਾ ਮਾਸ ਬਹੁਤ ਸਾਰੇ ਪੰਛੀ ਖਾ ਰਹੇ ਹਨ ਅਤੇ ਇਨ੍ਹਾਂ ਦੇ ਘਰਾਂ ਵਿੱਚ ਵੀ ਮਾਸ ਦੇ ਟੁਕੜੇ ਸੁੱਟ ਰਹੇ ਹਨ।ਜਿਸ ਕਾਰਨ ਇਨ੍ਹਾਂ ਦੇ ਪਿੰਡ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ
ਭਿਆਨਕ ਬਿਮਾਰੀ ਲੱਗ ਸਕਦੀ ਹੈ। ਸੋ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।