ਅਕਸਰ ਹੀ ਬਹੁਤ ਸਾਰੇ ਨੌਜਵਾਨ ਫੁਕਰਪੁਣੇ ਦੇ ਵਿਚ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਥਾਣੇ ਦਾ ਚੱਕਰ ਲਗਾਉਣਾ ਪੈ ਜਾਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਨਵਾਂਸ਼ਹਿਰ ਦੇ ਹਲਕਾ ਬੰਗਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੋਂ ਦੇ ਇੱਕ ਲੜਕੇ ਨੇ ਆਪਣੇ ਮੋਟਰਸਾਈਕਲ ਤੇ ਕਾਫ਼ੀ ਜ਼ਿਆਦਾ ਹਾਰਨ ਲਗਵਾ ਰੱਖੇ ਸੀ ਅਤੇ ਇਸ ਲੜਕੇ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਸੀ। ਬਹੁਤ ਸਾਰੇ ਲੋਕਾਂ ਨੇ ਇਸ ਲੜਕੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਮੁਤਾਬਕ ਇਹ ਲੜਕਾ ਕੁਝ ਵੀਡੀਓਜ਼ ਬਣਾ ਕੇ ਵੀ ਸੋਸ਼ਲ ਮੀਡੀਆ ਉੱਤੇ ਪਾ
ਰਿਹਾ ਸੀ।ਇਹ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਵੀ ਹੋਈਆਂ ਸੀ ਅਤੇ ਹੌਲੀ ਹੌਲੀ ਇਹ ਮਾਮਲਾ ਪੁਲਸ ਮੁਲਾਜ਼ਮਾਂ ਤਕ ਪਹੁੰਚਿਆ।ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਇਸ ਲਡ਼ਕੇ ਦੇ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਹੈ ਅਤੇ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਅਤੇ ਉਹ ਬਾਕੀ ਨੌਜਵਾਨਾਂ ਨੂੰ ਵੀ ਇਹ ਸਲਾਹ ਦਿੰਦੇ ਹਨ ਕਿ ਫੁਕਰਪੁਣੇ ਦੇ ਵਿੱਚ ਆ ਕੇ ਉਹ ਅਜਿਹਾ ਕੋਈ ਵੀ ਕਦਮ ਨਾ ਚੁੱਕਣ, ਜਿਸ ਨਾਲ ਕਿਸੇ ਨੂੰ ਕੋਈ
ਪਰੇਸ਼ਾਨੀ ਹੋਵੇ।ਸੋ ਇਸ ਮਾਮਲੇ ਨੂੰ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮਾਂ ਨੇ ਬਿਲਕੁਲ ਸਹੀ ਕੀਤਾ।ਕਿਉਂਕਿ ਅਜਿਹੇ ਨੌਜਵਾਨ ਅਕਸਰ ਹੀ ਫੁਕਰਪੁਣੇ ਦੇ ਵਿਚ ਆ ਕੇ ਕੁਝ ਗ਼ਲਤ ਕਦਮ ਚੁੱਕਦੇ ਹਨ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਪਰ ਅਜਿਹੇ ਨੌਜਵਾਨ ਕਿਸੇ ਦੇ ਹਟਾਉਣ ਤੇ ਵੀ ਨਹੀਂ ਹਟਦੇ।ਇਸ ਮਾਮਲੇ ਵਿੱਚ ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ। ਤੁਹਾਡਾ ਇਸ ਮਾਮਲੇ ਬਾਰੇ ਕੀ
ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ