ਇਸ ਪਿੰਡ ਦੇ ਵਿਚ ਫੈਲ ਗਈ ਇਹ ਭਿਆਨਕ ਬਿਮਾਰੀ ,ਦੇਖੋ ਕਿੰਝ ਮਰ ਰਹੇ ਹਨ ਬੇਜ਼ੁਬਾਨ

Uncategorized

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਫੈਲ ਰਹੀਆਂ ਹਨ, ਜੋ ਇਨਸਾਨ ਨੂੰ ਮੁਸ਼ਕਲਾਂ ਵਿੱਚ ਪਾ ਰਹੀਆਂ ਹਨ।ਪਹਿਲਾਂ ਕੋਰੋਨਾ ਮਹਾਂਮਾਰੀ ਨੇ ਇਨਸਾਨਾਂ ਨੂੰ ਪ੍ਰਭਾਵਿਤ ਕੀਤਾ ਅਤੇ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਅਤੇ ਹੁਣ ਪਸ਼ੂਆਂ ਦੇ ਵਿਚ ਇੱਕ ਮਹਾਮਾਰੀ ਫੈਲਦੀ ਜਾ ਰਹੀ ਹੈ। ਜਿਸ ਕਾਰਨ ਬੇਰ ਕਲਾਂ ਪਿੰਡ ਦੇ ਵਿੱਚ ਬਹੁਤ ਸਾਰੇ ਪਸ਼ੂ ਮਰ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਇਹ ਬਿਮਾਰੀ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ ਫੈਲ ਰਹੀ ਹੈ।ਇਸ ਲਈ ਬੇਰ ਕਲਾਂ ਪਿੰਡ ਦੇ ਵਾਸੀਆਂ ਦਾ ਕਹਿਣਾ ਹੈ ਕਿ ਲੋਕ ਆਪਣੇ ਪੱਧਰ ਤੇ ਆਪਣੇ ਪਸ਼ੂਆਂ ਨੂੰ ਟੀਕੇ ਲਗਵਾ ਲੈਣ ਸਰਕਾਰ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ,ਜਿਸ

ਕਾਰਨ ਇਸ ਮਹਾਂਮਾਰੀ ਤੋਂ ਨਿਜਾਤ ਪਾਈ ਜਾ ਸਕੇ।ਜਾਣਕਾਰੀ ਮੁਤਾਬਕ ਇਹ ਬਿਮਾਰੀ ਮੂੰਹਖੁਰ ਦੀ ਹੈ,ਜਿਸ ਕਾਰਨ ਪਸ਼ੂਆਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਪੈਰਾਂ ਦੇ ਵਿੱਚ ਜ਼ਖ਼ਮ ਹੋ ਜਾਂਦੇ ਹਨ।ਜਿਸ ਕਾਰਨ ਉਨ੍ਹਾਂ ਲਈ ਬੈਠਣਾ ਉੱਠਣਾ ਮੁਸ਼ਕਿਲ ਹੋ ਜਾਂਦਾ ਹੈ।ਇਸ ਪਿੰਡ ਦੇ ਵਿੱਚ ਸਾਰੇ ਹੀ ਪਸ਼ੂ ਬਿਮਾਰ ਖੜ੍ਹੇ ਹਨ।ਪਿੰਡ ਵਾਸੀਆਂ ਨੇ ਦੱਸਿਆ ਕਿ ਪੂਰਾ ਇੱਕ ਦਿਨ ਲਗਾ ਕੇ ਹੱਡਾ ਰੋੜੀ ਦੇ ਵਿਚ ਚਾਰ ਟੋਏ ਪੁੱਟੇ ਗਏ ਤਾਂ ਜੋ ਪਸ਼ੂਆਂ ਨੂੰ ਦਬਾਇਆ ਜਾ ਸਕੇ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਕ ਪਾਸੇ ਉਨ੍ਹਾਂ ਦੇ ਲੱਖਾਂ ਦੇ ਪਸ਼ੂ ਮਰ ਰਹੇ ਹਨ ਅਤੇ ਹਜ਼ਾਰਾਂ ਰੁਪਏ ਦੀ ਦਵਾਈ ਆ

ਰਹੀ ਹੈ ਅਤੇ ਜਦੋਂ ਉਨ੍ਹਾਂ ਦਾ ਪਸ਼ੂ ਮਰ ਜਾਂਦਾ ਹੈ ਤਾਂ ਉਸ ਨੂੰ ਚੁਕਵਾਉਣ ਦੇ ਲਈ ਉਨ੍ਹਾਂ ਨੂੰ ਪੰਜ ਸੌ ਰੁਪਿਆ ਦੇਣਾ ਪੈਂਦਾ ਹੈ।ਪਿੰਡ ਵਾਸੀ ਪਸ਼ੂ ਵਿਭਾਗ ਉੱਤੇ ਕਾਫ਼ੀ ਜ਼ਿਆਦਾ ਨਾਰਾਜ਼ ਦਿਖਾਈ ਦਿੱਤੇ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਤਾਂ ਉਹ ਆਪਣੇ ਪੱਧਰ ਤੇ ਆਪਣੇ ਪਸ਼ੂਆਂ ਨੂੰ ਟੀਕੇ ਲਗਵਾ ਸਕਦੇ ਸੀ। ਪਰ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ, ਇੱਥੋਂ ਤੱਕ ਕੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਨ੍ਹਾਂ ਦਾ ਹਾਲ ਚਾਲ ਨਹੀਂ ਪੁੱਛਿਆ।ਜਦੋਂ ਉਨ੍ਹਾਂ ਨੇ ਇਹ ਖ਼ਬਰ ਮੀਡੀਆ ਦੇ ਵਿੱਚ ਸਾਂਝੀ ਕੀਤੀ ਤਾਂ ਉਸ ਤੋਂ ਬਾਅਦ ਇਨ੍ਹਾਂ ਦੇ ਪਿੰਡ ਵਿੱਚ ਦਸ ਡਾਕਟਰ ਆਏ ਹਨ।ਉਨ੍ਹਾਂ ਦੱਸਿਆ ਕਿ

ਇਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਪਸ਼ੂਆਂ ਦਾ ਹਸਪਤਾਲ ਨਹੀਂ ਹੈ,ਜਿਸ ਕਾਰਨ ਇਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ।

Leave a Reply

Your email address will not be published. Required fields are marked *