ਅੱਜਕੱਲ੍ਹ ਬਹੁਤ ਸਾਰੇ ਪਰਿਵਾਰਾਂ ਦੇ ਘਰੇਲੂ ਮਸਲੇ ਦੁਨੀਆਂ ਦੇ ਸਾਹਮਣੇ ਉਜਾਗਰ ਹੋ ਰਹੇ ਹਨ।ਇਹ ਮਾਮਲੇ ਅਜਿਹੇ ਹੁੰਦੇ ਹਨ, ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ ਭਾਵੇਂ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਅਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਹਨ।ਪਰ ਕੁਝ ਘਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਜਿਹੇ ਮਾਮਲੇ ਬਹੁਤ ਅੱਗੇ ਵਧ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਦਇਆ ਤੋਂ ਸਾਹਮਣੇ ਆਇਆ,ਜਿੱਥੇ ਇਕ ਪੁੱਤਰ ਉਤੇ ਉਸ ਦੀ ਮਾਂ ਅਤੇ ਭੈਣ ਨੇ ਇਲਜ਼ਾਮ ਲਗਾਏ ਕੇ ਉਸ ਨੇ ਇਨ੍ਹਾਂ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕਰ ਦਿੱਤਾ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਹ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੀਆਂ ਹਨ।ਉਸ ਸਮੇਂ
ਇਹ ਮਾਵਾਂ ਧੀਆਂ ਬਹੁਤ ਜ਼ਿਆਦਾ ਰੋਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ। ਇਨ੍ਹਾਂ ਨੇ ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਉੱਤੇ ਬਹੁਤ ਸਾਰੇ ਇਲਜ਼ਾਮ ਲਗਾਏ ਸੀ ਜੋ ਇਸ ਮਾਤਾ ਦਾ ਪੁੱਤਰ ਹੈ।ਪਰ ਜਦੋਂ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਜੋ ਭੇਦ ਖੋਲ੍ਹੇ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।ਉਸ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਆਪਣੀ ਮਾਂ ਤੇ ਭੈਣ ਨੂੰ ਨਹੀਂ ਕੁੱਟ ਮਾਰ ਰਿਹਾ,ਉਨ੍ਹਾਂ ਦੀਆਂ ਹਰਕਤਾਂ ਅਜਿਹੀਆਂ ਹਨ ਜਿਸ ਕਾਰਨ ਉਹ ਘਰੋਂ ਨਿਕਲੀਆਂ ਹਨ। ਪਰ ਇਹ ਅੱਜ ਵੀ ਉਨ੍ਹਾਂ ਨੂੰ ਘਰ ਦੇ ਵਿਚ ਬੁਲਾਉਣ ਲਈ ਰਾਜ਼ੀ ਹੈ।ਸੁਰਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ
ਵਿੱਚ ਜੋ ਵੀ ਕਲੇਸ਼ ਹੈ ਉਹ ਜਾਇਦਾਦ ਕਰਕੇ ਹੋ ਰਿਹਾ ਹੈ।ਪਹਿਲਾਂ ਜਦੋਂ ਇਹ ਦੁਬਈ ਵਿਚ ਗਿਆ ਹੋਇਆ ਸੀ ਤਾਂ ਰੋਜ਼ਾਨਾ ਹੀ ਇਸ ਕੋਲ ਫੋਨ ਜਾਂਦਾ ਸੀ ਕਿ ਇਸ ਦਾ ਪਿਓ ਕੋਈ ਕੰਮ ਨਹੀਂ ਕਰਦਾ ਸ਼ਰਾਬ ਪੀ ਕੇ ਪਿਆ ਰਹਿੰਦਾ ਹੈ।ਜਦੋਂ ਇਸ ਨੇ ਆਪਣੇ ਪਿਤਾ ਨੂੰ ਸਮਝਾਇਆ ਅਤੇ ਉਸ ਸਮੇਂ ਕੁਝ ਗ਼ਲਤ ਸ਼ਬਦਾਵਲੀ ਵੀ ਇਸ ਨੇ ਵਰਤੀ ਜਿਸ ਨੂੰ ਰਿਕਾਰਡ ਕਰਕੇ ਇਸ ਦੀ ਮਾਂ ਅਤੇ ਭੈਣ ਨੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।ਪਰ ਬਾਅਦ ਵਿੱਚ ਇਨ੍ਹਾਂ ਨੂੰ ਪਤਾ ਚੱਲਿਆ ਕਿ ਇਸ ਦੀ ਮਾਂ ਅਤੇ ਭੈਣ ਦੇ ਵਿੱਚ ਹੀ ਖੋਟ ਹੈ ਇਸ ਵਿਅਕਤੀ ਨੇ ਆਪਣੀ ਭੈਣ ਦੇ ਚਰਿੱਤਰ ਉੱਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਆਪਣੀ ਮਾਂ ਬਾਰੇ ਵੀ ਇਹੀ ਕਿਹਾ ਕਿ ਉਸ ਦੀ ਮਾਂ ਆਪਣੇ ਭਰਾਵਾਂ ਦੇ ਪਿੱਛੇ ਲੱਗੀ ਹੋਈ ਹੈ ਅਤੇ ਪੂਰੀ ਜਾਇਦਾਦ ਨੂੰ ਇਸ ਕੋਲੋਂ ਖੋਹਣਾ ਚਾਹੁੰਦੀ ਹੈ।ਸੋ ਇਸ
ਮਾਮਲੇ ਬਾਰੇ ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।