ਅਕਸਰ ਅਸੀਂ ਸੁਣਦੇ ਹਾਂ ਕਿ ਕਿਸਾਨ ਜਦੋਂ ਕਰਜ਼ੇ ਦੇ ਹੇਠਾਂ ਦੱਬ ਜਾਂਦੇ ਹਨ ਤਾਂ ਉਹ ਖੁ-ਦ-ਕੁ-ਸ਼ੀ ਦਾ ਰਸਤਾ ਚੁਣ ਲੈਂਦੇ ਹਨ।ਕਿਉਂਕਿ ਉਸ ਸਮੇਂ ਉਨ੍ਹਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਰਹਿੰਦਾ, ਕਿਉਂਕਿ ਅੱਜਕੱਲ੍ਹ ਸਾਡੇ ਪੰਜਾਬ ਦੇ ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਸਰਕਾਰਾਂ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੀਆਂ ਅਤੇ ਅਜਿਹੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ।ਜਿਸ ਨਾਲ ਕਿਸਾਨ ਬਿਲਕੁਲ ਡੁੱਬ ਜਾਣਗੇ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਾ ਚੁੱਕੇ ਹਨ, ਜੋ ਕਿਸਾਨਾਂ ਨੂੰ ਕਰਜ਼ਾਈ ਬਣਾ ਰਹੇ ਹਨ ਅਤੇ ਇਸ ਦੁਨੀਆ ਤੋਂ ਜਾਣ ਲਈ ਮਜਬੂਰ ਕਰ ਰਹੀ
ਹੈ।ਇਸ ਤਰੀਕੇ ਨਾਲ ਬਹੁਤ ਸਾਰੇ ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਿੱਛੇ ਰੁਲਦੇ ਹੋਏ ਦਿਖਾਈ ਦੇ ਰਹੇ ਹਨ।ਜ਼ਿਲ੍ਹਾ ਮਾਨਸਾ ਦੇ ਪਿੰਡ ਭੰਗੇਵਾਲਾ ਵਿੱਚ ਇਕ ਪਰਿਵਾਰ ਰਹਿੰਦਾ ਹੈ,ਜਿਸ ਪਰਿਵਾਰ ਨੇ ਬਹੁਤ ਸਾਰੇ ਦੁੱਖ ਦੇਖੇ ਹਨ। ਇਸ ਪਰਿਵਾਰ ਵਿੱਚ ਹੁਣ ਇਕ ਮਾਂ ਹੈ ਅਤੇ ਉਸ ਦੀਆਂ ਦੋ ਪੁੱਤਰੀਆਂ ਹਨ।ਇਨ੍ਹਾਂ ਲੜਕੀਆਂ ਦੇ ਪਿਤਾ ਨੇ ਖੁ-ਦ-ਕੁ-ਸ਼ੀ ਕਰ ਲਈ,ਕਿਉਂਕਿ ਇਨ੍ਹਾਂ ਦੇ ਸਿਰ ਬਹੁਤ ਸਾਰਾ ਕਰਜ਼ਾ ਹੋ ਚੁੱਕਿਆ ਸੀ ਅਤੇ ਇਨ੍ਹਾਂ ਦਾ ਇਕ ਛੋਟਾ ਭਰਾ ਸੀ ਜਿਸ ਤੋਂ ਉਮੀਦ
ਸੀ ਕਿ ਉਹ ਵੱਡਾ ਹੋ ਕੇ ਇਨ੍ਹਾਂ ਦਾ ਸਹਾਰਾ ਬਣੇਗਾ। ਪਰ ਪਰਮਾਤਮਾ ਨੇ ਉਸ ਨੂੰ ਵੀ ਇਨ੍ਹਾਂ ਤੋਂ ਖੋਹ ਲਿਆ।ਜਾਣਕਾਰੀ ਮੁਤਾਬਕ ਪੰਦਰਾਂ ਸਾਲਾਂ ਦੀ ਉਮਰ ਦੇ ਵਿਚ ਇਨ੍ਹਾਂ ਦੇ ਭਰਾ ਦਾ ਕਾਰ ਐਕਸੀਡੈਂਟ ਹੋ ਗਿਆ।ਜਦੋਂ ਉਹ ਸੜਕ ਤੇ ਜਾ ਰਿਹਾ ਸੀ ਤਾਂ ਇਕ ਕਾਰ ਡਰਾਈਵਰ ਨੇ ਉਸ ਨੂੰ ਫੇਟ ਮਾਰ ਦਿੱਤੀ।ਉਸ ਤੋਂ ਬਾਅਦ ਤਿੰਨ ਮਹੀਨੇ ਤੱਕ ਉਸ ਦਾ ਇਲਾਜ ਚੱਲਦਾ ਰਿਹਾ,ਜਿਸ ਦੌਰਾਨ ਇਨ੍ਹਾਂ ਦਾ ਦੱਸ ਗਿਆਰਾਂ ਲੱਖ ਰੁਪਿਆ ਲੱਗ ਗਿਆ ਅਤੇ ਪੂਰੀ ਤਰ੍ਹਾਂ ਨਾਲ ਕਰਜ਼ੇ ਵਿਚ ਡੁੱਬਦੇ ਗਏ।ਜਿਸ ਤੋਂ ਬਾਅਦ ਆਪਣੀ ਜ਼ਮੀਨ ਵੇਚ ਕੇ ਇਨ੍ਹਾਂ ਨੇ ਆਪਣਾ ਕਰਜ਼ਾ ਉਤਾਰਿਆ।ਸੋ ਹੁਣ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੇ ਹਨ। ਇੱਕ ਕਮਰੇ ਦੇ ਵਿਚ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ ਅਤੇ ਘਰ ਵਿਚ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਨਹੀਂ ਹਨ, ਜੋ ਹਰ ਇੱਕ ਘਰ ਵਿੱਚ ਹੋਣੀਆਂ ਚਾਹੀਦੀਆਂ ਹਨ ਉੱਤੋਂ ਜਵਾਨ ਧੀਆਂ ਦਾ ਘਰ ਹੈ।ਜਿਸ ਕਾਰਨ ਲੋਕ ਵੀ ਇਨ੍ਹਾਂ ਨੂੰ ਬਹੁਤ ਤਾਅਨੇ
ਮਾਰਦੇ ਹਨ ਅਤੇ ਧੀਆਂ ਨੂੰ ਵੀ ਗਲਤ ਨਿਗ੍ਹਾ ਨਾਲ ਦੇਖਦੇ ਹਨ। ਸੋ ਸਰਕਾਰਾਂ ਨੂੰ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਵੱਲ ਵੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਲੋਕ ਕਿਸ ਤਰੀਕੇ ਨਾਲ ਰੁਲਦੇ ਫਿਰਦੇ ਹਨ।