ਅੱਜਕੱਲ੍ਹ ਨਾਜਾਇਜ਼ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਘਰ ਬਾਰ ਖ਼ਰਾਬ ਹੋ ਜਾਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨਕੋਦਰ ਦੇ ਪਿੰਡ ਪੰਧੇਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇਕ ਔਰਤ ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਚੱਲਦੇ ਆਪਣੇ ਵੱਡੇ ਪੁੱਤਰ ਦਾ ਕ-ਤ-ਲ ਕਰਵਾ ਦਿੱਤਾ।ਜਾਣਕਾਰੀ ਮੁਤਾਬਕ ਇਸ ਔਰਤ ਦੇ ਪਤੀ ਦਾ ਨਾਮ ਸਤਨਾਮ ਸਿੰਘ ਹੈ ਜੋ ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ਵਿਚ ਕੰਮ ਕਰਦਾ ਸੀ।ਦੋ ਹਜਾਰ ਪੰਦਰਾਂ ਵਿੱਚ ਉਸ ਨੂੰ ਖ਼ਬਰ ਮਿਲਦੀ ਹੈ ਕਿ ਉਸ ਦੇ ਵੱਡੇ ਪੁੱਤਰ ਦੀ ਮੌਤ ਹੋ ਗਈ ਹੈ।ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਦਾ ਵੱਡਾ ਪੁੱਤਰ ਟਰੈਕਟਰ ਦੇ ਅੱਗੇ ਆ ਗਿਆ ਸੀ,ਜਿਸ ਤੋਂ ਬਾਅਦ
ਉਸਦੀ ਮੌਤ ਹੋਈ।ਜਦੋਂ ਸਤਨਾਮ ਸਿੰਘ ਆਪਣੇ ਘਰ ਪਹੁੰਚਦਾ ਹੈ ਤਾਂ ਉਸ ਨੂੰ ਆਪਣੀ ਪਤਨੀ ਉੱਤੇ ਸ਼ੱਕ ਹੁੰਦਾ ਹੈ। ਜਦੋਂ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਦਾ ਹੈ ਤਾਂ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਪਤਨੀ ਤੇ ਉਸਦੇ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ।ਉਸ ਤੋਂ ਬਾਅਦ ਉਹ ਇਸ ਮਾਮਲੇ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੰਦਾ ਹੈ।ਪੁਲੀਸ ਮੁਲਾਜ਼ਮਾਂ ਨੇ ਸਤਨਾਮ ਸਿੰਘ ਦੇ ਬਿਆਨ ਲਿਖ ਲਏ ਹਨ।ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਛਾਣਬੀਣ ਸ਼ੁਰੂ ਕਰ
ਦਿੱਤੀ ਗਈ ਹੈ। ਸਤਨਾਮ ਸਿੰਘ ਦੇ ਦੱਸਣ ਮੁਤਾਬਕ ਉਸ ਦੀ ਪਤਨੀ ਨੇ ਧੋ-ਖੇ ਨਾਲ ਇਸ ਦੀ ਸਾਰੀ ਜਾਇਦਾਦ ਵੀ ਆਪਣੇ ਨਾਮ ਕਰਵਾ ਲਈ ਹੈ ਅਤੇ ਹੁਣ ਇਨ੍ਹਾਂ ਨੂੰ ਘਰੋਂ ਕੱਢਣਾ ਚਾਹੁੰਦੀ ਹੈ।ਸੋ ਪੁਲੀਸ ਮੁਲਾਜ਼ਮਾਂ ਵੱਲੋਂ ਸਤਨਾਮ ਸਿੰਘ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕਰਨਗੇ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ,ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਜੇਕਰ ਦੇਖਿਆ ਜਾਵੇ ਤਾਂ ਅੱਜਕੱਲ੍ਹ ਬਹੁਤ ਸਾਰੇ ਲੋਕ ਨਾਜਾਇਜ਼ ਸੰਬੰਧਾਂ ਦੇ ਚੱਲਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਦੀ ਜਾਨ ਲੈ ਲੈਂਦੇ ਹਨ ਅਤੇ ਲੋਕ ਇੰਨੇ ਜ਼ਿਆਦਾ ਬੇਰਹਿਮ ਹੋ ਚੁੱਕੇ ਹਨ ਕਿ ਜੇਕਰ ਉਨ੍ਹਾਂ
ਨੂੰ ਕੋਈ ਵੀ ਆਪਣੇ ਰਸਤੇ ਦਾ ਰੋੜਾ ਲੱਗਦਾ ਹੈ ਤਾਂ ਤੁਰੰਤ ਹੀ ਉਸ ਨੂੰ ਹਟਾ ਦਿੰਦੇ ਹਨ।ਭਾਵੇਂ ਫਿਰ ਉਹ ਉਨ੍ਹਾਂ ਦਾ ਪਰਿਵਾਰਕ ਮੈਂਬਰ ਕਿਉਂ ਨਾ ਹੋਵੇ।